helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 03, 2025
ਕੀ ਜਾਪਾਨ 'ਚ 5 ਜੁਲਾਈ ਨੂੰ ਆਵੇਗਾ ਭਿਆਨਕ ਭੂਚਾਲ...
ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ...
ਸ਼ੁਭਮਨ ਗਿੱਲ-ਸਾਰਾ ਤੇਂਦੁਲਕਰ ਕਦੋਂ ਕਰਨਗੇ ਵਿਆਹ ?...
ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼ 'ਚ ਭਾਜਪਾ ਨੇਤਾ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਯਾਨੀਕਿ 18 ਜੁਲਾਈ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ, ਆਪਣੀ ਪਛਾਣ ਬਣਾਉਣ ਵਾਲੀ ਪ੍ਰਿਅੰਕਾ ਦੇ ਜੀਵਨ ਦਾ ਇਕ ਖ਼ਾਸ ਚੈਪਟਰ ਉਨ੍ਹਾਂ ਦਾ ਵਿਆਹ ਹੈ। 2018 'ਚ ਪ੍ਰਿਅੰਕਾ ਨੇ ਅਮਰੀਕੀ ਸਿੰਗਰ ਨਿਕ ਜੋਨਸ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਪ੍ਰਿਯੰਕਾ ਚੋਪੜਾ ਜ਼ਿਆਦਾਤਰ ਲਾਂਸ ਏਂਜਲਸ 'ਚ ਹੀ ਰਹਿੰਦੀ ਹੈ। ਕਿਸੇ ਖਾਸ ਮੌਕੇ 'ਤੇ ਹੀ ਉਨ੍ਹਾਂ ਦਾ ਭਾਰਤ ਆਉਣਾ-ਜਾਣਾ ਹੁੰਦਾ ਹੈ। ਦੋਵਾਂ ਨੇ ਇਸੇ ਸਾਲ ਇਕ ਲਗਜ਼ਰੀ ਘਰ ਖਰੀਦਿਆ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਆਪਣਾ ਘਰ ਛੱਡ ਦਿੱਤਾ ਅਤੇ ਹੁਣ ਉਹ ਆਪਣੇ ਪਤੀ ਨਾਲ ਨਵੇਂ ਅਤੇ ਬੇਹੱਦ ਆਲੀਸ਼ਾਨ ਘਰ 'ਚ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਹਾਲ ਹੀ 'ਚ ਸਾਹਮਣੇ ਆਈਆਂ ਹਨ। ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਇਹ ਨਵਾਂ ਘਰ ਬੇਹੱਦ ਖੂਬਸੂਰਤ ਹੈ। ਲਾਂਸ ਏਂਜਲਸ 'ਚ ਸਥਿਤ ਉਨ੍ਹਾਂ ਦਾ ਇਹ ਘਰ ਇਨ੍ਹੀਂ ਦਿਨੀਂ ਖੂਬ ਚਰਚਾ ਬਣਿਆ ਹੋਇਆ ਹੈ। ਪ੍ਰਿਯੰਕਾ ਦਾ ਸ਼ਾਨਦਾਰ ਵਿਊ ਵਾਲਾ ਬੰਗਲਾ ਨਿਕ ਨੇ ਉਨ੍ਹਾਂ ਨੂੰ ਤੋਹਫ਼ੇ 'ਚ ਦਿੱਤਾ। ਦੋਵਾਂ ਨੇ ਮਿਲ ਕੇ ਇਸ ਘਰ ਨੂੰ ਡੇਕੋਰੇਟ ਕੀਤਾ ਸੀ। ਉਨ੍ਹਾਂ ਦਾ ਇਹ ਘਰ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਹੈ। ਰਿਪੋਰਟਸ ਦੀ ਮੰਨੀਏ ਤਾਂ ਇਹ ਘਰ 20,000 ਵਰਗ ਫੁੱਟ 'ਚ ਹੈ ਤੇ ਇਸ 'ਚ 7 ਬੈੱਡਰੂਮ ਹਨ। ਘਰ ਦਾ ਡਿਜ਼ਾਈਨ ਕਾਫ਼ੀ ਸ਼ਾਨਦਾਰ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਘਰ ਦੇ ਅੰਦਰ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ। ਇੰਨ੍ਹਾ ਹੀ ਨਹੀਂ ਪ੍ਰਿਯੰਕਾ ਚੋਪੜਾ ਤੇ ਨਿਕ ਨੇ ਇਸ ਲਗਜ਼ਰੀ ਘਰ 'ਚ ਮੂਵੀ ਥੀਏਟਰ, ਬਾਰ, ਇਨਡੋਰ ਬਾਸਕੇਟਬਾਲ ਕੋਰਟ, ਸਿਵਮਿੰਗ ਪੂਲ ਤੇ ਮਿਰਰ ਵਾਲਸ ਨਾਲ ਜਿਮ ਹੈ। ਇਥੋਂ ਮਾਊਂਟੇਨ ਵਿਊ ਵੀ ਨਜ਼ਰ ਆਉਂਦਾ ਹੈ। ਪ੍ਰਿਯੰਕਾ ਚੋਪੜਾ ਅਕਸਰ ਹੀ ਇਸ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਦੱਸਣਯੋਗ ਹੈ ਕਿ 20,000 ਵਰਗ ਫੁੱਟ 'ਚ ਬਣੇ ਇਸ ਆਲੀਸ਼ਾਨ ਘਰ ਦੀ ਕੀਮਤ ਤਕਰੀਬਨ 151 ਕਰੋੜ ਦੱਸੀ ਜਾ ਰਹੀ ਹੈ। ਘਰ ਦੇ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।
ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਇੰਝ ਬਣਾਈ ਬਾਲੀਵੁੱਡ 'ਚ ਖ਼ਾਸ ਜਗ੍ਹਾ
Stories You May Like
ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ
ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ
ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ
ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ
ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ
ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...
ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ
ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...
ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼
ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...
ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ
ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...
Subscribe Now!