ਜਲੰਧਰ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਆਪਣੀ ਗਾਇਕੀ ਨਾਲ-ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਗਾਇਕ ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਸਿਰਫ਼ 8 ਸਾਲਾਂ ਦੀ ਉਮਰ 'ਚ ਹੀ ਸੁਖਵਿੰਦਰ ਨੇ ਸਟੇਜ 'ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ।

13 ਸਾਲਾਂ ਦੀ ਉਮਰ 'ਚ ਸੁਖਵਿੰਦਰ ਨੇ ਗਾਇਕ ਮਲਕੀਤ ਸਿੰਘ ਦਾ ਗੀਤ 'ਤੂਤਕ ਤੂਤਕ ਤੂਤੀਆ' ਕੰਪੋਜ਼ ਕੀਤਾ ਸੀ। ਗਾਉਣ ਤੋਂ ਇਲਾਵਾ ਸੁਖਵਿੰਦਰ ਨੇ ਬਤੌਰ ਕੰਪੋਜ਼ਰ ਬਾਲੀਵੁੱਡ 'ਚ ਕੰਮ ਕੀਤਾ ਹੈ। ਸੁਖਵਿੰਦਰ ਨੇ ਸਭ ਤੋਂ ਪਹਿਲਾਂ ਸਟੇਜ ਤੇ ਲਤਾ ਮੰਗੇਸ਼ਕਰ ਦੇ ਸਾਹਮਣੇ 'ਸਾਰੇਗਾਮਾਪਾ' 'ਚ ਗਾਇਆ ਸੀ। ਬਾਲੀਵੁੱਡ 'ਚ ਸੁਖਵਿੰਦਰ ਨੂੰ ਫ਼ਿਲਮ 'ਕਰਮਾ' ਨਾਲ ਬਰੇਕ ਮਿਲਿਆ ਸੀ।

ਉਨ੍ਹਾਂ ਨੇ ਏ ਆਰ ਰਹਿਮਾਨ ਦੇ ਸੰਗੀਤ ਦੇ ਕਈ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਉਹ ਬਾਲੀਵੁੱਡ ਦੇ ਹਿੱਟ ਗਾਇਕ ਬਣ ਗਏ। ਫ਼ਿਲਮ 'ਸਲੱਮਡੌਗ ਮਿਲੇਨੀਅਰ' ਦਾ ਗਾਣਾ 'ਜੈ ਹੋ' ਸੁਖਵਿੰਦਰ ਨੇ ਗਾਇਆ ਸੀ।

ਇਸ ਗਾਣੇ ਨੂੰ ਆਸਕਰ ਨਾਲ ਨਿਵਾਜਿਆ ਗਿਆ ਸੀ ਪਰ ਸੁਖਵਿੰਦਰ ਇਹ ਐਵਾਰਡ ਲੈਣ ਨਹੀਂ ਗਏ ਸਨ, ਜਿਸ ਦੀ ਕਾਫ਼ੀ ਚਰਚਾ ਰਹੀ ਸੀ। ਸੁਖਵਿੰਦਰ ਨੇ 'ਦਿਲ ਸੇ' ਤੋਂ ਇਲਾਵਾ 'ਤਾਲ', '1947 ਅਰਥ', 'ਦਾਗ', 'ਜਾਨਵਰ', 'ਤੇਰੇ ਨਾਮ', 'ਅਪਨਾ ਸਪਨਾ ਮਨੀ ਮਨੀ', 'ਮੁਸਾਫ਼ਿਰ', 'ਚੱਕ ਦੇ ਇੰਡੀਆ' ਸਮੇਤ ਕਈ ਫ਼ਿਲਮਾਂ ਦੇ ਗਾਣੇ ਗਾਏ। ਉਨ੍ਹਾਂ ਦੇ ਜ਼ਿਆਦਾਤਰ ਗਾਣੇ ਹਿੱਟ ਰਹੇ।

Health Update : ਐਸ਼ਵਰਿਆ ਤੇ ਆਰਾਧਿਆ ਦੀ ਸਿਹਤ ਨੂੰ ਲੈ ਕੇ ਆਈ ਇਹ ਖ਼ਬਰ
NEXT STORY