ਐਂਟਰਟੇਨਮੈਂਟ ਡੈਸਕ - ਬਿੱਗ ਬੌਸ 20 ਵਿੱਚ ਨਜ਼ਰ ਆ ਰਹੀ ਅਦਾਕਾਰਾ ਈਸ਼ਾ ਰਿਖੀ ਨੇ ਰੈਪਰ ਬਾਦਸ਼ਾਹ ਨਾਲ ਆਪਣਾ ਵਿਆਹ ਟੁੱਟਣ ਦੇ ਕਾਰਨਾਂ ਬਾਰੇ ਖੁੱਲ ਕੇ ਗੱਲ ਕੀਤੀ ਹੈ। ਪ੍ਰਤੀਯੋਗੀ ਕਨਿਕਾ ਮਾਨ ਨਾਲ ਹਾਲ ਹੀ ਵਿੱਚ ਹੋਈ ਗੱਲਬਾਤ ਦੌਰਾਨ, ਈਸ਼ਾ ਨੇ ਦਾਅਵਾ ਕੀਤਾ ਕਿ ਉਸਨੂੰ ਵਿਆਹ ਵਿੱਚ ਸਰੀਰਕ, ਭਾਵਨਾਤਮਕ ਅਤੇ ਸਾਮਾਜਿਕ ਤੌਰ 'ਤੇ ਧੋਖਾ ਮਿਲਿਆ ਹੈ।
ਇਹ ਵੀ ਪੜ੍ਹੋ: 'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ ਨੇ ਅਦਾਕਾਰ ਨਾਲ ਰਿਸ਼ਤੇ 'ਤੇ ਤੋੜੀ ਚੁੱਪੀ
ਗੱਲਬਾਤ ਦੌਰਾਨ, ਈਸ਼ਾ ਨੇ ਦੱਸਿਆ ਕਿ ਉਹ ਹਮੇਸ਼ਾ ਰਿਸ਼ਤੇ ਬਾਰੇ ਦੂਜਿਆਂ ਦੀਆਂ ਗੱਲਾਂ 'ਤੇ ਯਕੀਨ ਕਰਨ ਦੀ ਬਜਾਏ ਖੁਦ ਸੱਚਾਈ ਦੇਖਣ ਨੂੰ ਤਰਜੀਹ ਦਿੰਦੀ ਹੈ। ਉਸਨੇ ਕਿਹਾ, "ਜੇ ਕੋਈ ਆ ਕੇ ਮੈਨੂੰ ਕਹਿੰਦਾ ਹੈ ਕਿ ਕਨਿਕਾ ਅਜਿਹੀ ਹੈ, ਤਾਂ ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗੀ ਜਦੋਂ ਤੱਕ ਮੈਂ ਖੁਦ ਇਹ ਦੇਖ ਨਹੀਂ ਲੈਂਦੀ। ਰਿਸ਼ਤੇ ਵਿੱਚ ਵੀ ਮੈਂ ਅਜਿਹੀ ਹੀ ਹਾਂ। ਜੇ ਕੋਈ ਆ ਕੇ ਮੈਨੂੰ ਕੁਝ ਕਹਿੰਦਾ ਹੈ, ਤਾਂ ਮੈਂ ਕਹਿੰਦੀ ਹਾਂ ਕਿ ਮੈਨੂੰ ਸਬੂਤ ਦਿਓ ਨਹੀਂ ਤਾਂ ਮੈਨੂੰ ਪਰੇਸ਼ਾਨ ਨਾ ਕਰੋ।' ਈਸ਼ਾ ਨੇ ਕਿਹਾ ਕਿ ਉਸਨੂੰ ਚੀਜ਼ਾਂ ਬਾਰੇ ਸੰਕੇਤ ਮਿਲਦੇ ਰਹੇ, ਪਰ ਉਸਨੇ ਉਨ੍ਹਾਂ 'ਤੇ ਉਦੋਂ ਤੱਕ ਵਿਸ਼ਵਾਸ ਨਹੀਂ ਕੀਤਾ ਜਦੋਂ ਤੱਕ ਉਸਨੇ ਇਸਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਪਰ ਜਦੋਂ ਰਿਸ਼ਤਾ ਖਤਮ ਹੋਇਆ, ਤਾਂ ਅਹਿਸਾਸ ਹੋਇਆ ਕਿ ਪੂਰਾ ਸਮਾਂ ਮੇਰੇ ਨਾਲ ਖੇਡ ਖੇਡੀ ਜਾ ਰਹੀ ਸੀ।"
ਇਹ ਵੀ ਪੜ੍ਹੋ: ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ
ਫਿਰ ਕਨਿਕਾ ਨੇ ਈਸ਼ਾ ਨੂੰ ਪੁੱਛਿਆ ਕਿ ਕੀ ਉਸ ਨੂੰ ਭਾਵਨਾਤਮਕ, ਸਰੀਰਕ ਜਾਂ ਸਾਮਾਜਿਕ ਤੌਰ 'ਤੇ ਧੋਖਾ ਦਿੱਤਾ ਗਿਆ ਸੀ। ਈਸ਼ਾ ਨੇ ਜਵਾਬ ਦਿੱਤਾ, "ਸਭ ਤਰ੍ਹਾਂ ਨਾਲ। ਫਿਰ ਉਸਨੇ ਕਨਿਕਾ ਨੂੰ ਬੈਸਟ ਫਰੈਂਡ ਦੀ ਉਦਾਹਰਣ ਦਿੰਦੇ ਹੋਏ ਸਥਿਤੀ ਸਮਝਾਈ। ਈਸ਼ਾ ਨੇ ਕਿਹਾ, "ਵਿਚਕਾਰ ਲਟਕੇ ਰਹਿਣਾ ਬਹੁਤ ਟਾਕਸਿਕ ਹੁੰਦਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਤੁਹਾਨੂੰ ਯਕੀਨ ਦਿਵਾਵਾਂ ਕਿ ਤੁਸੀਂ ਮੇਰੀ ਬੈਸਟ ਫਰੈਂਡ ਹੋ। ਮੈਂ ਤੁਹਾਡੇ ਨਾਲ ਇੱਕ ਬੈਸਟ ਫਰੈਂਡ ਵਾਂਗ ਪੇਸ਼ ਆਵਾਂ। ਤੁਹਾਨੂੰ ਬੈਸਟ ਫਰੈਂਡ ਵਾਂਗ ਹਰ ਜਗ੍ਹਾ ਲਿਜਾਵਾ ਪਰ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਅਸਲ ਵਿੱਚ ਕਦੇ ਵੀ ਮੇਰੇ ਬੈਸਟ ਫਰੈਂਡ ਸੀ ਹੀ ਨਹੀਂ।"
ਇਹ ਵੀ ਪੜ੍ਹੋ: ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ ਤੋੜ'ਤੇ ਸਾਰੇ ਰਿਕਾਰਡ
ਈਸ਼ਾ ਨੇ ਅੱਗੇ ਕਿਹਾ ਕਿ ਉਸਨੂੰ ਉਸਦੇ ਪਾਰਟਨਰ ਦੇ ਸੋਸ਼ਲ ਸਰਕਲ ਦੇ ਸਾਰੇ ਲੋਕਾਂ ਨਾਲ ਨਹੀਂ, ਸਗੋਂ ਕੁਝ ਚੋਣਵੇਂ ਲੋਕਾਂ ਨਾਲ ਹੀ ਮਿਲਾਇਆ ਗਿਆ ਸੀ, ਜਦਕਿ ਅਸਲ ਤਸਵੀਰ ਕੁਝ ਹੋਰ ਹੀ ਸੀ। ਈਸ਼ਾ ਮੁਤਾਬਕ, ਉਸ ਦੇ ਨਰਮ ਅਤੇ ਚੰਗੇ ਸੁਭਾਅ ਕਰਕੇ ਉਸ ਦਾ ਪਾਰਟਨਰ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਣਾ ਚਾਹੁੰਦਾ ਸੀ, ਪਰ ਨਾਲ ਹੀ ਆਪਣੀ ਆਜ਼ਾਦੀ ਵੀ ਬਰਕਰਾਰ ਰੱਖਣਾ ਚਾਹੁੰਦਾ ਸੀ। ਹਾਲਾਂਕਿ ਈਸ਼ਾ ਨੇ ਆਪਣੀ ਗੱਲਬਾਤ ਵਿੱਚ ਸਿੱਧੇ ਤੌਰ 'ਤੇ ਆਪਣੇ ਸਾਬਕਾ ਪਤੀ ਬਾਦਸ਼ਾਹ ਦਾ ਜ਼ਿਕਰ ਨਹੀਂ ਕੀਤਾ, ਪਰ ਪ੍ਰਸ਼ੰਸਕ ਉਸਦੇ ਇਸ਼ਾਰਿਆਂ ਨੂੰ ਉਸ ਦੇ ਪੁਰਾਣੇ ਰਿਸ਼ਤੇ ਨਾਲ ਜੋੜ ਕੇ ਵੇਖ ਰਹੇ ਹਨ।
ਇਹ ਵੀ ਪੜ੍ਹੋ: "ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ ਨੇ ਹਿਲਾਇਆ ਬਾਲੀਵੁੱਡ
ਦੱਸ ਦੇਈਏ ਕਿ ਈਸ਼ਾ ਨੇ ਬਾਦਸ਼ਾਹ ਮਾਰਚ 2026 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਹਾਲਾਂਕਿ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ। ਵਿਆਹ ਦੇ 5 ਮਹੀਨਿਆਂ ਬਾਅਦਾ ਯਾਨੀ ਸਤੰਬਰ 2026 ਵਿੱਚ ਦੋਹਾਂ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: 'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਯੁੱਧਿਆ ’ਚ ਅਮਿਤਾਭ ਦਾ ਵੱਡਾ ਉਪਰਾਲਾ, ਪਿਤਾ ਹਰਿਵੰਸ਼ ਰਾਏ ਦੇ ਨਾਂ ’ਤੇ ਬਣੇਗੀ 20 ਤੋਂ ਵੱਧ ਕਮਰਿਆਂ ਵਾਲੀ ਧਰਮਸ਼ਾਲਾ
NEXT STORY