ਮੁੰਬਈ (ਬਿਊਰੋ)– ਓਮ ਰਾਓਤ ਵਲੋਂ ਨਿਰਦੇਸ਼ਿਤ ਤੇ ਭੂਸ਼ਣ ਕੁਮਾਰ ਵਲੋਂ ਨਿਰਮਿਤ ‘ਆਦਿਪੁਰਸ਼’ ਫ਼ਿਲਮ ਆਪਣੀ ਰਿਲੀਜ਼ ਦੇ ਨੇੜੇ ਹੈ, ਇਸ ਲਈ ਉਤਸ਼ਾਹ ਹੋਰ ਵਧਦਾ ਜਾ ਰਿਹਾ ਹੈ। ਗੀਤ ਦੇ ਕੰਪੋਜ਼ਰ ਅਜੇ-ਅਤੁਲ ਲਾਈਵ ਪੇਸ਼ਕਾਰੀ ਨਾਲ ਇਸ ਸ਼ਾਨਦਾਰ ਗੀਤ ਦੀ ਰੀਅਲ-ਫੀਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
ਇਹ ਜੋੜੀ ਮੁੰਬਈ ’ਚ ਇਕ ਸ਼ਾਨਦਾਰ ਸਮਾਗਮ ’ਚ ‘ਆਦਿਪੁਰਸ਼’ ਦੇ ਗੀਤ ਲਈ 30 ਤੋਂ ਵੱਧ ਕੋਰਸ ਗਾਇਕਾਂ ਨਾਲ ਇਕ ਲਾਈਵ ਆਰਕੈਸਟਰਾ ਪੇਸ਼ ਕਰੇਗੀ। ਗੀਤ ਦੇ ਬੋਲ ਮਨੋਜ ਮੁੰਤਸ਼ੀਰ ਨੇ ਲਿਖੇ ਹਨ।
‘ਜੈ ਸ਼੍ਰੀ ਰਾਮ’ ਨੂੰ ਓਮ ਰਾਓਤ ਤੇ ਭੂਸ਼ਣ ਕੁਮਾਰ ਨਾਲ ਅਜੇ-ਅਤੁਲ ਵਲੋਂ ਪੂਰੀ ਸ਼ਰਧਾ ਨਾਲ ਤਿਆਰ ਕੀਤਾ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਇਕ ਸੂਤਰ ਦਾ ਕਹਿਣਾ ਹੈ, ‘‘ਫ਼ਿਲਮ ‘ਆਦਿਪੁਰਸ਼’ ਦੀ ਪੂਰੀ ਟੀਮ ਦਾ ਮੰਨਣਾ ਹੈ ਕਿ ਫ਼ਿਲਮ ਦੀ ਆਤਮਾ ‘ਜੈ ਸ਼੍ਰੀ ਰਾਮ’ ’ਚ ਹੈ। ਇਹ ਇਕ ਅਜਿਹਾ ਗੀਤ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਦਹਾਕਿਆਂ ਤੱਕ ਅਗਵਾਈ ਕਰੇਗਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ‘ਕੈਰੀ ਆਨ ਜੱਟਾ 3’ ਦੇ ਗੀਤ ‘ਜੱਟੀ’ ਨੂੰ ਮਿਲਿਆ ਭਰਵਾਂ ਹੁੰਗਾਰਾ
NEXT STORY