ਜਲੰਧਰ (ਬਿਊਰੋ)- ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜੈਸਮੀਨ ਹਮੇਸ਼ਾ ਹੀ ਆਪਣੇ ਅਤਰੰਗੀ ਸਟਾਇਲ ਕਰਕੇ ਚਰਚਾ 'ਚ ਹੀ ਰਹਿੰਦੀ ਹੈ।ਜੈਸਮੀਨ ਸੈਂਡਲਸ (Jasmine Sandlas)ਇੱਕ ਭਾਰਤੀ-ਅਮਰੀਕੀ ਕਲਾਕਾਰ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਗੀਤ ਲਿਖਦੀ ਅਤੇ ਗਾਉਂਦੀ ਹੈ।

ਜੈਸਮੀਨ ਸੈਂਡਲਸ ਦੇ ਗੀਤਾਂ ਦੇ ਕਈ ਸਟੇਜ ਸ਼ੋਅ ਵੀ ਹੋਏ। ਉਸਦੀ ਗਾਇਕੀ ਦੀ ਸ਼ੈਲੀ ਵਿੱਚ ਪੰਜਾਬੀ ਰੈਪ, ਭਾਰਤੀ ਕਲਾਸੀਕਲ, ਪੌਪ ਅਤੇ ਪੰਜਾਬੀ ਲੋਕ ਸੰਗੀਤ ਸ਼ਾਮਲ ਹਨ। ਹਾਲ ਹੀ ਵਿੱਚ ਪੰਜਾਬੀ ਸਿੰਗਰ Jasmine Sandlas ਨੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ ਨੂੰ ਵੇਖੇ ਕੇ ਫੈਨਸ ਹੈਰਾਨ ਹੋ ਗਏ ਹਨ।

ਉਹ ਥਾਇਲੈਂਡ 'ਚ ਛੁੱਟੀਆਂ ਮਨਾਂ ਰਹੀ ਹੈ। ਜਿੱਥੇ ਮਸਤੀ ਕਰਦੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਗਾਇਕਾ ਨੇ ਸਾਂਝੀਆਂ ਕੀਤੀਆਂ ਹਨ।

ਦੱਸ ਦੇਈਏ ਕਿ ਪੰਜਾਬੀ ਸਿੰਗਰ Jasmine Sandlas ਅਕਸਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੈਸਮੀਨ ਰੋਜ਼ਾਨਾ ਦੀ ਰੁਟਿਨ ਦੀਆਂ ਅਕਸਰ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।



ਅਦਾਕਾਰਾ ਨੇ ਲਗਾਏ ਯੌਨ ਸ਼ੋਸ਼ਣ ਦੇ ਦੋਸ਼, ਮਸ਼ਹੂਰ ਅਦਾਕਾਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY