ਐਂਟਰਟੇਨਮੈਂਟ ਡੈਸਕ– ਰਾਜਨੀਤੀ ’ਚ ਆਉਣ ਤੇ ਭਾਜਪਾ ਤੋਂ ਲੋਕ ਸਭਾ ਟਿਕਟ ਮਿਲਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਨਾਂ ’ਤੇ ਇਕ ਹੋਰ ਲਗਜ਼ਰੀ ਕਾਰ ਖ਼ਰੀਦੀ ਹੈ। ਕੰਗਨਾ ਰਣੌਤ ਨੇ ਮਰਸਿਡੀਜ਼ ਮੇਬੈਕ ਜੀ. ਐੱਲ. ਐੱਸ. ਨੂੰ ਆਪਣੇ ਗੈਰੇਜ ’ਚ ਸ਼ਾਮਲ ਕੀਤਾ ਹੈ। ਹਾਲ ਹੀ ’ਚ ਕੰਗਨਾ ਨੂੰ ਮੁੰਬਈ ’ਚ ਸਪਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਇਸ ਲਗਜ਼ਰੀ ਕਾਰ ’ਚ ਬੈਠੀ ਨਜ਼ਰ ਆਈ ਸੀ। ਕੰਗਨਾ ਰਣੌਤ ਨੇ ਪੋਲਰ-ਵ੍ਹਾਈਟ ਕਲਰ ’ਚ ਮਰਸਿਡੀਜ਼-ਬੈਂਜ਼ ਮੇਬੈਕ ਜੀ. ਐੱਲ. ਐੱਸ. ਖ਼ਰੀਦੀ ਹੈ ਤੇ ਇਹ ਉਸ ਦੀ ਕਲੈਕਸ਼ਨ ’ਚ ਦੂਜੀ ਸਭ ਤੋਂ ਮਹਿੰਗੀ ਕਾਰ ਹੈ। ਇਸ ਤੋਂ ਇਲਾਵਾ ਕੰਗਨਾ ਰਣੌਤ ਕੋਲ ਪਹਿਲਾਂ ਹੀ ਮਰਸਿਡੀਜ਼-ਬੈਂਜ਼ ਐੱਸ. ਕਲਾਸ 680 ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ
ਇਸ ਕਾਰ ’ਚ 3,982 ਸੀ. ਸੀ. ਇੰਜਣ ਹੈ। ਇਹ ਇੰਜਣ 550 HP ਦੀ ਵੱਧ ਤੋਂ ਵੱਧ ਪਾਵਰ ਤੇ 730 Nm ਦਾ ਅਧਿਕਤਮ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਦਾ ਇੰਜਣ ਆਸਾਨੀ ਨਾਲ 250 kmph ਦੀ ਟਾਪ ਸਪੀਡ ਤੱਕ ਪਹੁੰਚ ਸਕਦਾ ਹੈ। ਭਾਰਤ ’ਚ ਇਸ ਕਾਰ ਦੀ ਸ਼ੁਰੂਆਤੀ ਕੀਮਤ 2.43 ਕਰੋੜ ਰੁਪਏ ਹੈ।
ਇਹ ਕਾਰਾਂ ਨੇ ਕੰਗਨਾ ਦੀ ਕਲੈਕਸ਼ਨ ’ਚ
ਇਸ ਤੋਂ ਇਲਾਵਾ ਕੰਗਨਾ ਰਣੌਤ ਕੋਲ ਮਰਸਿਡੀਜ਼-ਬੈਂਜ਼ ਐੱਸ. ਕਲਾਸ 680 ਹੈ, ਜਿਸ ਦੀ ਕੀਮਤ 3.6 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕੰਗਨਾ ਰਣੌਤ ਕੋਲ ਇਕ BMW 7 ਸੀਰੀਜ਼ 730LD, Mercedes GLE 350D SUV ਤੇ ਇਕ Audi Q3 ਵੀ ਹੈ।
ਕੰਗਨਾ ਹਾਲ ਹੀ ’ਚ ਰਾਜਨੀਤੀ ’ਚ ਸ਼ਾਮਲ ਹੋਈ
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਭਾਰਤੀ ਜਨਤਾ ਪਾਰਟੀ ਤੋਂ ਲੋਕ ਸਭਾ ਟਿਕਟ ਮਿਲੀ ਹੈ। ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕੰਗਨਾ ਰਣੌਤ ਨੂੰ ਲੋਕ ਸਭਾ ਟਿਕਟ ਦਿੱਤੀ ਹੈ। ਮੁਹਿੰਮ ਦੌਰਾਨ ਕੰਗਨਾ ਰਣੌਤ ਨੂੰ ਸਥਾਨਕ ਔਰਤਾਂ ਦਾ ਕਾਫ਼ੀ ਸਮਰਥਨ ਮਿਲਿਆ। ਕੰਗਨਾ ਰਣੌਤ ਨੇ ਇਕ ਜਨ ਸਭਾ ’ਚ ਕਿਹਾ ਹੈ ਕਿ ਭਾਜਪਾ ਪਾਰਟੀ ਨੂੰ ਨੇਤਾਵਾਂ ਦੁਆਰਾ ਨਹੀਂ, ਵਰਕਰਾਂ ਦੁਆਰਾ ਚਲਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਜੀ ਕਰੋ।
ਮੂਸੇਵਾਲਾ ਦੇ ਗੀਤ 'ਤੇ ਹੋਇਆ ਬੱਚੇ ਦਾ ਆਪਰੇਸ਼ਨ, ਡਾਕਟਰਾਂ ਨੇ ਡਰ ਨੂੰ ਦੂਰ ਕਰਨ ਲਈ ਅਪਣਾਇਆ ਇਹ ਤਰੀਕਾ
NEXT STORY