ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਆਪਣੀ ਅਗਲੀ ਫਿਲਮ "ਭਾਰਤ ਭਾਗਿਆ ਵਿਧਾਤਾ" ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹੈ। ਇਸ ਫਿਲਮ ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਹ ਫਿਲਮ ਇਸ ਸਾਲ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ, ਇੱਕ ਪ੍ਰਭਾਵਸ਼ਾਲੀ ਪੋਸਟਰ ਵੀ ਜਾਰੀ ਕੀਤਾ ਗਿਆ ਹੈ, ਜੋ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸ਼ਹਿਰ 'ਤੇ ਹਮਲੇ ਦੌਰਾਨ ਡਰ ਦੀ ਬਜਾਏ 'ਤੇ ਆਪਣੀ ਡਿਊਟੀ ਚੁਣੀ।
ਸੱਚੀਆਂ ਘਟਨਾਵਾਂ 'ਤੇ ਆਧਾਰਿਤ, ਇਹ ਥ੍ਰਿਲਰ ਫਿਲਮ ਹਥਿਆਰਾਂ ਅਤੇ ਹਿੰਸਾ ਤੋਂ ਧਿਆਨ ਹਟਾ ਕੇ ਮਨੁੱਖਤਾ ਅਤੇ ਦ੍ਰਿੜ ਸੰਕਲਪ 'ਤੇ ਕੇਂਦਰਿਤ ਹੈ, ਖਾਸ ਕਰਕੇ ਸਰਾਕਾਰੀ ਹਸਪਤਾਲਾਂ ਦੇ ਅੰਦਰ, ਜਿੱਥੇ ਆਮ ਲੋਕਾਂ ਨੇ ਅਸਾਧਾਰਨ ਹਿੰਮਤ ਦਿਖਾਈ। ਇਹ ਫਿਲਮ ਹਸਪਤਾਲ ਦੇ ਸਟਾਫ - ਨਰਸਾਂ, ਵਾਰਡ ਬੁਆਏ, ਸਫਾਈ ਸੇਵਕਾਂ, ਲਿਫਟ ਆਪਰੇਟਰਾਂ, ਸੁਰੱਖਿਆ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ - ਦੀ ਅਸਾਧਾਰਨ ਸੱਚੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਹਥਿਆਰਬੰਦ ਹਿੰਸਾ ਦਾ ਸਾਹਮਣਾ ਕਰਦੇ ਹੋਏ ਵੀ ਡਟੇ ਰਹੇ।
ਡਾ. ਜਯੰਤੀਲਾਲ ਗਾਡਾ (ਪੈੱਨ ਸਟੂਡੀਓ) ਦੁਆਰਾ ਪੇਸ਼ ਕੀਤੀ ਗਈ, "ਭਾਰਤ ਭਾਗਿਆ ਵਿਧਾਤਾ" ਵਿੱਚ ਗਿਰਿਜਾ ਓਕ, ਸਮਿਤਾ ਤਾਂਬੇ, ਅਮ੍ਰਿਤਾ ਨਾਮਦੇਵ, ਈਸ਼ਾ ਡੇ, ਪ੍ਰਿਆ ਬੇਰਡੇ, ਆਸ਼ਾ ਸ਼ੈਲਾਰ, ਸੁਹਿਤਾ ਥੱਟੇ, ਰਸਿਕਾ ਅਘਾਸੇ, ਆਦਿਤਿਆ ਮਿਸ਼ਰਾ ਅਤੇ ਜ਼ਾਹਿਦ ਖਾਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਮਾਂ ਬਣਨ ਨੂੰ ਤਰਸੀ ਮਸ਼ਹੂਰ ਅਦਾਕਾਰਾ ! ਵਿਆਹ ਦੇ 21 ਸਾਲਾਂ ਬਾਅਦ ਵੀ ਸੁੰਨੀ ਹੈ ਗੋਦ
NEXT STORY