ਜਲੰਧਰ (ਬਿਊਰੋ) - ਰਣਜੀਤ ਬਾਵਾ ਇੰਨੀਂ ਦਿਨੀਂ ਕਿਸਾਨਾਂ ਦੇ ਹੱਕ ਵਿਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਖੇਤੀ ਬਿੱਲਾਂ ਖ਼ਿਲਾਫ਼ ਧਰਨੇ ਦੇ ਰਹੇ ਹਨ। ਰਣਜੀਤ ਬਾਵਾ ਦਾ ਕਹਿਣਾ ਹੈ ਕਿ ਉਹ ਗਾਇਕ ਬਾਅਦ ਵਿਚ ਹੈ ਪਹਿਲਾਂ ਇੱਕ ਕਿਸਾਨ ਹੈ। ਇਸੇ ਲਈ ਉਹ ਕਿਸਾਨਾਂ ਨਾਲ ਹਰ ਮੋਰਚੇ ਉੱਤੇ ਖੜ੍ਹੇ ਹਨ।
ਬੀਤੇ ਦਿਨ ਰਣਜੀਤ ਬਾਵਾ ਵੱਲੋਂ ਬਟਾਲਾ ਵਿਚ ਕਿਸਾਨਾਂ ਨਾਲ ਮਿਲ ਕੇ ਵੱਡੀ ਕਿਸਾਨ ਰੈਲੀ ਕੀਤੀ ਗਈ, ਜਿਸ ਵਿਚ ਹੋਰ ਕਈ ਗਾਇਕ ਸ਼ਾਮਲ ਹੋਏ। ਇਸ ਸਭ ਦੇ ਚਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਰਣਜੀਤ ਬਾਵਾ ਅਤੇ ਖਾਲਸਾ ਕਾਲਜ ਦੇ ਅਧਿਆਪਕ ਨਜ਼ਰ ਆ ਰਹੇ ਹਨ।
ਖਾਲਸਾ ਕਾਲਜ ਦੇ ਅਧਿਆਪਕਾਂ ਵੱਲੋਂ ਰਣਜੀਤ ਬਾਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ ‘ਮੇਰਾ ਖਾਲਸਾ ਕਾਲਜ ਅੰਮ੍ਰਿਤਸਰ, ਧੰਨਵਾਦ ਪ੍ਰਿੰਸੀਪਲ ਡਾ. ਮਾਹਲ ਸਿੰਘ ਅਤੇ ਮੇਰੇ ਗੁਰੂ ਪ੍ਰੋ: ਦਵਿੰਦਰ ਸਿੰਘ ਦਾ ਮੈਨੂੰ ਸਨਮਾਨਿਤ ਕਰਨ ਲਈ।
ਐੱਮ.ਏ. ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਰਿਹਾਂ ਖਾਲਸਾ ਕਾਲਜ ਵਿਚ।’ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਕਰ ਰਹੇ ਹਨ। ਉਹ ਇਨ੍ਹਾਂ ਤਸਵੀਰਾਂ ਨੂੰ ਲਾਈਕ ਤੇ ਸ਼ੇਅਰ ਵੀ ਕਰ ਰਹੇ ਹਨ।
6.40 ਲੱਖ ਜਿੱਤਣ ਤੋਂ ਬਾਅਦ MP ਦੀ ਆਰਤੀ ਨੇ ਕਿਉਂ ਛੱਡੀ 'KBC' ਦੀ ਸੀਟ, ਜਾਣੋ ਵਜ੍ਹਾ
NEXT STORY