ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਖੁਦ ਨੂੰ ਭਾਰਤੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਵੱਧ ਮੰਗੀਆਂ ਜਾਣ ਵਾਲੀਆਂ ਅਭਿਨੇਤਰੀਆਂ ਵਿੱਚ ਸ਼ਾਮਲ ਕਰ ਲਿਆ ਹੈ। ਆਪਣੀ ਆਉਣ ਵਾਲੀ ਫਿਲਮ 'ਟੌਕਸਿਕ' ਨਾਲ, ਕਿਆਰਾ ਭਾਰਤੀ ਸਿਨੇਮਾ ਵਿੱਚ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਬਣ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਲਈ ਉਨ੍ਹਾਂ ਨੂੰ 15 ਕਰੋੜ ਰੁਪਏ ਦੀ ਫੀਸ ਮਿਲੀ ਹੈ। ਇਹ ਉਨ੍ਹਾਂ ਦੇ ਕਰੀਅਰ ਦੀ ਇੱਕ ਵੱਡੀ ਉਪਲੱਬਧੀ ਹੈ, ਜੋ ਨਾ ਸਿਰਫ਼ ਉਨ੍ਹਾਂ ਦੀ ਵਧਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ, ਸਗੋਂ ਉਨ੍ਹਾਂ ਨੂੰ ਦੇਸ਼ ਦੇ ਟੋਪ-ਐਕਟਰਸ ਦੀ ਐਲੀਟ ਲੀਗ ਵਿੱਚ ਵੀ ਸ਼ਾਮਰ ਕਰ ਦਿੰਦੀ ਹੈ।
ਕਿਆਰਾ ਦੀ ਬਾਕਸ ਆਫਿਸ 'ਤੇ ਲਗਾਤਾਰ ਸਫਲਤਾ ਅਤੇ ਵਧਦੇ ਪ੍ਰਸ਼ੰਸਕਾਂ ਦੀ ਗਿਣਤੀ ਨੇ ਉਨ੍ਹਾਂ ਨੂੰ ਇੰਡਸਟਰੀ ਵਿੱਚ ਇੱਕ ਵਿਲੱਖਣ ਸਥਾਨ ਦਿੱਤਾ ਹੈ। ਉਹ ਹੁਣ 15 ਕਰੋੜ ਰੁਪਏ ਦੀ ਫੀਸ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ, ਜਿਸ ਨਾਲ ਉਹ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਵਰਗੀਆਂ ਸੁਪਰਸਟਾਰਾਂ ਦੀ ਬਰਾਬਰੀ ਕਰ ਰਹੀ ਹੈ। ਇਹ ਉਪਲੱਬਧੀ ਕਿਆਰਾ ਨੂੰ ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਵਰਗੀਆਂ ਬਾਲੀਵੁੱਡ ਦਿੱਗਜਾਂ ਦੀ ਕਤਾਰ ਵਿੱਚ ਲਿਆਉਂਦੀ ਹੈ, ਜੋ ਆਪਣੀਆਂ ਦਮਦਾਰ ਭੂਮਿਕਾਵਾਂ ਅਤੇ ਪੂਰੇ ਭਾਰਤ ਵਿੱਚ ਪ੍ਰੋਜੈਕਟਾਂ ਲਈ ਜਾਣੀਆਂ ਜਾਂਦੀਆਂ ਹਨ।
ਇਸ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋਣਾ ਕਿਆਰਾ ਦੀ ਤੇਜ਼ੀ ਨਾਲ ਵਧ ਰਹੀ ਪ੍ਰਸਿੱਧੀ ਅਤੇ ਉਨ੍ਹਾਂ ਦੀ ਹਾਈ-ਐਂਡ ਫੀਸ ਦੀ ਮੰਗ ਨੂੰ ਦਰਸਾਉਂਦਾ ਹੈ। ਜਿਵੇਂ-ਜਿਵੇਂ ਫਿਲਮ 'ਟੌਕਸਿਕ' ਆਪਣੀ ਰਿਲੀਜ਼ ਵੱਲ ਵਧ ਰਹੀ ਹੈ, ਸਭ ਦੀਆਂ ਨਜ਼ਰਾਂ ਕਿਆਰਾ ਅਡਵਾਨੀ 'ਤੇ ਹਨ, ਨਾ ਸਿਰਫ਼ ਉਸਦੀ ਪਰਫਾਰਮੈਂਸ ਲਈ, ਸਗੋਂ ਇੰਡਸਟਰੀ ਵਿੱਚ ਉਨ੍ਹਾਂ ਦੀ ਨਵੀਂ ਉਪਲੱਬਧੀ ਲਈ ਵੀ। ਉਨ੍ਹਾਂ ਦੀ ਇਹ ਸਫਲਤਾ ਨਵੇਂ ਕਲਾਕਾਰਾਂ ਲਈ ਪ੍ਰੇਰਨਾ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਪ੍ਰਤਿਭਾ ਅਤੇ ਸਖ਼ਤ ਮਿਹਨਤ ਨਾਲ, ਕੋਈ ਵੀ ਸੀਮਾਵਾਂ ਤੋੜ ਸਕਦਾ ਹੈ ਅਤੇ ਨਵੀਆਂ ਉਚਾਈਆਂ ਪ੍ਰਾਪਤ ਕਰ ਸਕਦਾ ਹੈ।
'ਦੇਖਾ ਜੀ ਦੇਖਾ ਮੈਨੇ...' ਤਲਾਕ ਤੋਂ ਬਾਅਦ ਧਨਸ਼੍ਰੀ ਦੀ ਪਹਿਲੀ ਪੋਸਟ ਆਈ ਸਾਹਮਣੇ
NEXT STORY