ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਕੱਲ ਯਾਨੀ 14 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ, ਭਾਵ ਤੁਸੀਂ ਹੁਣੇ ਇਸ ਫ਼ਿਲਮ ਦੀਆਂ ਟਿਕਟਾਂ ਆਨਲਾਈਨ ਬੁੱਕ ਕਰ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : ਪਾਲ ਸਿੰਘ ਸਮਾਓਂ ਨੇ ਸਾਂਝੀ ਕੀਤੀ ਨਿੱਕੇ ਸਿੱਧੂ ਦੀ ਪਿਆਰੀ ਤਸਵੀਰ, ਵੱਡੇ ਵੀਰੇ ਮੂਸੇਵਾਲਾ ਦੇ ਬਰਥਡੇ ਦਾ ਕੱਟਿਆ ਕੇਕ
ਐਡਵਾਂਸ ਬੁਕਿੰਗ ਦੇ ਨਾਲ-ਨਾਲ ਫ਼ਿਲਮ ਦੀ ਵਿਦੇਸ਼ਾਂ ’ਚ ਰਿਲੀਜ਼ ਦੀ ਲਿਸਟ ਵੀ ਜਾਰੀ ਹੋ ਚੁੱਕੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ–
ਕੈਨੇਡਾ

ਯੂ. ਐੱਸ. ਏ.

ਯੂ. ਕੇ.

ਆਸਟਰੇਲੀਆ

ਨਿਊਜ਼ੀਲੈਂਡ

ਯੂ. ਏ. ਈ.

ਯੂਰਪ

ਫ਼ਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਜੇ ਹੁੱਡਾ, ਯੋਗਰਾਜ ਸਿੰਘ, ਯਸ਼ਪਾਲ ਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ, ਸੀਮਾ ਕੌਸ਼ਲ, ਮਹਾਬੀਰ ਭੁੱਲਰ, ਦੀਦਾਰ ਗਿੱਲ, ਮਨਪ੍ਰੀਤ ਡੋਲੀ ਤੇ ਮਿੰਟੂ ਕਾਪਾ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਰਾਕੇਸ਼ ਧਵਨ ਹਨ। ਇਹ ਫ਼ਿਲਮ ਪਵਨ ਗਿੱਲ, ਅਮਨ ਗਿੱਲ ਤੇ ਸੰਨੀ ਗਿੱਲ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਰਮਾਰਾ ਫ਼ਿਲਮਜ਼ ਦੀ ਪੇਸ਼ਕਸ਼ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ‘ਕੁੜੀ ਹਰਿਆਣੇ ਵੱਲ ਦੀ’ ਫ਼ਿਲਮ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
B'Day Spl :ਅੱਜ ਹੈ ਇਸ ਮਸ਼ਹੂਰ ਅਦਾਕਾਰਾ ਦਾ ਜਨਮਦਿਨ, ਬੋਲਡਨੈੱਸ ਅਤੇ ਫਿਟਨੈੱਸ ਕਾਰਨ ਰਹਿੰਦੀ ਹੈ ਚਰਚਾ 'ਚ
NEXT STORY