ਮੁੰਬਈ (ਏਜੰਸੀ)- ਨੈਚੁਰਲ ਸਟਾਰ ਨਾਨੀ ਦੀ ਆਉਣ ਵਾਲੀ ਫਿਲਮ "ਦਿ ਪੈਰਾਡਾਈਜ਼" ਵਿੱਚ ਮੋਹਨ ਬਾਬੂ ਦੀ ਐਂਟਰੀ ਹੋ ਗਈ ਹੈ। ਨਾਨੀ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ "ਦਿ ਪੈਰਾਡਾਈਜ਼" ਲਈ ਖ਼ਬਰਾਂ ਵਿੱਚ ਬਣੇ ਹੋਏ ਹਨ। ਇਹ ਫਿਲਮ ਵੱਡੇ ਪੱਧਰ 'ਤੇ ਬਣਾਈ ਜਾ ਰਹੀ ਹੈ। ਮੋਹਨ ਬਾਬੂ ਕਾਸਟ ਵਿੱਚ ਸ਼ਾਮਲ ਹੋ ਗਏ ਹਨ, ਅਤੇ ਉਨ੍ਹਾਂ ਦੇ ਕਿਰਦਾਰ ਦਾ ਵੀ ਖੁਲਾਸਾ ਹੋ ਗਿਆ ਹੈ। ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਮੋਹਨ ਬਾਬੂ ਦੇ ਕਿਰਦਾਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਕਿਰਦਾਰ ਦਾ ਨਾਮ ਸਾਹਮਣੇ ਆਇਆ ਹੈ। ਨਿਰਮਾਤਾਵਾਂ ਦੁਆਰਾ ਜਾਰੀ ਕੀਤੇ ਗਏ ਪੋਸਟਰ ਵਿੱਚ, ਮੋਹਨ ਬਾਬੂ ਇੱਕ ਵੱਡੀ ਕੁਰਸੀ 'ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਸਾਹਮਣੇ ਰੱਖੀ ਤਲਵਾਰ 'ਤੇ ਉਨ੍ਹਾਂ ਨੇ ਆਪਣਾ ਹੱਥ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੇ ਹੱਥ ਖੂਨ ਨਾਲ ਵੀ ਰੰਗੇ ਹੋਏ ਹਨ।
ਅੱਖਾਂ 'ਤੇ ਕਾਲੀਆਂ ਐਨਕਾਂ ਅਤੇ ਹੱਥ ਵਿਚ ਘੜੀ ਪਹਿਨੇ ਗ੍ਰੇ ਵਾਲਾਂ ਵਿਚ ਮੋਹਨ ਬਾਬੂ ਕਾਫ਼ੀ ਖ਼ਤਰਨਾਕ ਨਜ਼ਰ ਆ ਰਹੇ ਹਨ। ਨਿਰਮਾਤਾਵਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਕਿਰਦਾਰ ਦਾ ਨਾਮ ਵੀ ਦੱਸਿਆ ਹੈ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, 'ਨਾਮ ਹੈ 'ਸ਼ਿਕੰਜਾ ਮਲਿਕ'। ਮੋਹਨ ਬਾਬੂ ਦਾ ਪੋਸਟਰ ਸਾਂਝਾ ਕਰਦੇ ਹੋਏ, ਨਾਨੀ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਮਹਾਨ ਹੀਰੋ ਹੁੰਦੇ ਹਨ ਅਤੇ ਮਹਾਨ ਖਲਨਾਇਕ ਵੀ। ਉਹ ਇਹ ਵੀ ਹਨ, ਉਹ ਵੀ ਹਨ ਅਤੇ ਹੋਰ ਵੀ ਬਹੁਤ ਕੁਝ ਹਨ। ਅਸੀਂ ਤੁਹਾਨੂੰ ਇੱਕ ਵਾਰ ਫਿਰ ਯਾਦ ਦਿਵਾਉਣ ਲਈ ਇੱਥੇ ਹਾਂ ਕਿ ਉਹ ਮਹਾਨ ਕਿਉਂ ਹਨ।' ਇਸ ਦੇ ਨਾਲ ਹੀ ਨਾਨੀ ਨੇ ਆਪਣੀ ਪੋਸਟ ਵਿੱਚ ਮੋਹਨਬਾਬੂ ਦਾ ਵੀ ਜ਼ਿਕਰ ਕੀਤਾ ਹੈ। ਫਿਲਮ 'ਦਿ ਪੈਰਾਡਾਈਜ਼' ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਬੰਗਾਲੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਸਪੈਨਿਸ਼ ਭਾਸ਼ਾ ਵਿੱਚ ਵੀ ਰਿਲੀਜ਼ ਹੋਵੇਗੀ। ਇਹ ਫਿਲਮ ਅਗਲੇ ਸਾਲ 26 ਮਾਰਚ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਸੋਨੀ ਟੀਵੀ 'ਤੇ ਵਾਪਸੀ ਕਰ ਰਿਹੈ ਇੰਡੀਅਨ ਆਈਡਲ, ਨਵੇਂ ਸੀਜ਼ਨ ਦਾ ਥੀਮ ਹੈ: 'ਯਾਦੋਂ ਕੀ ਪਲੇਲਿਸਟ'
NEXT STORY