ਨਵੀਂ ਦਿੱਲੀ (ਏਜੰਸੀ) : ਮਲਿਆਲਮ ਸਿਨੇਮਾ ਦੇ ਸੁਪਰਸਟਾਰ ਮੋਹਨਲਾਲ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬਹੁ-ਕਰੋੜੀ ਫਰੈਂਚਾਈਜ਼ੀ 'ਦ੍ਰਿਸ਼ਯਮ' ਦੀ ਤੀਜੀ ਫਿਲਮ 'ਦ੍ਰਿਸ਼ਯਮ 3' ਹੁਣ 21 ਮਈ, 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਖਾਸ ਗੱਲ ਇਹ ਹੈ ਕਿ ਇਸ ਦਿਨ ਅਦਾਕਾਰ ਮੋਹਨਲਾਲ ਦਾ ਜਨਮਦਿਨ ਵੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਦੁੱਗਣਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪੋਸਟਰ ਨਾਲ ਹੋਇਆ ਤਾਰੀਖ਼ ਦਾ ਐਲਾਨ
ਪਹਿਲਾਂ ਇਹ ਫਿਲਮ 2 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਨਿਰਮਾਤਾਵਾਂ ਨੇ ਇਸ ਦੀ ਤਾਰੀਖ਼ ਅੱਗੇ ਵਧਾ ਦਿੱਤੀ ਹੈ। ਮੋਹਨਲਾਲ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦਿਆਂ ਲਿਖਿਆ— "ਬੀਤਿਆ ਕੱਲ੍ਹ ਕਦੇ ਚੁੱਪ ਨਹੀਂ ਰਹਿੰਦਾ... ਇਹ ਸਿਰਫ਼ ਇੰਤਜ਼ਾਰ ਕਰਦਾ ਹੈ। ਜਾਰਜਕੁਟੀ ਆ ਰਿਹਾ ਹੈ, 21 ਮਈ।"

ਕੀ ਹੋਵੇਗੀ ਕਹਾਣੀ?
ਫਿਲਮ ਦੀ ਕਹਾਣੀ ਇੱਕ ਵਾਰ ਫਿਰ ਜਾਰਜਕੁਟੀ ਅਤੇ ਉਸਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮੇਗੀ। ਪਿਛਲੇ ਭਾਗਾਂ ਵਾਂਗ, ਇਸ ਵਾਰ ਵੀ ਉਹ ਪੁਲਸ ਦੀਆਂ ਨਜ਼ਰਾਂ ਤੋਂ ਆਪਣੇ ਪਰਿਵਾਰ ਨੂੰ ਬਚਾਉਂਦੇ ਨਜ਼ਰ ਆਉਣਗੇ। 'ਦ੍ਰਿਸ਼ਯਮ' ਦਾ ਪਹਿਲਾ ਭਾਗ 2013 ਵਿੱਚ ਆਇਆ ਸੀ, ਜਿਸ ਤੋਂ ਬਾਅਦ ਇਹ ਹਿੰਦੀ, ਤਮਿਲ, ਤੇਲਗੂ ਅਤੇ ਚੀਨੀ ਸਮੇਤ ਕਈ ਭਾਸ਼ਾਵਾਂ ਵਿੱਚ ਰੀਮੇਕ ਹੋ ਚੁੱਕੀ ਹੈ। 'ਦ੍ਰਿਸ਼ਯਮ 2' ਦੇ ਅੰਤ ਨੇ ਦਰਸ਼ਕਾਂ ਨੂੰ ਇੱਕ ਵੱਡੇ ਸਸਪੈਂਸ 'ਤੇ ਛੱਡਿਆ ਸੀ, ਜਿਸ ਦਾ ਜਵਾਬ ਹੁਣ ਇਸ ਤੀਜੇ ਭਾਗ ਵਿੱਚ ਮਿਲਣ ਦੀ ਉਮੀਦ ਹੈ।
"ਭੂਤ ਬੰਗਲਾ" ਦਾ ਨਵਾਂ ਗੀਤ "ਤੂ ਹੀ ਦਿਸਦਾ" ਰਿਲੀਜ਼
NEXT STORY