ਲੁਧਿਆਣਾ (ਜੋਸ਼ੀ, ਬੀ. ਐੱਨ. 12109) - ਪੰਜਾਬ ਸਟੇਟ ਵਲੋਂ ਲੁਧਿਆਣਾ ਵਿਚ ਬੀਤੇ ਦਿਨ ਇਕ ਹੋਰ ਲਾਟਰੀ ਕੱਢੀ ਗਈ, ਜਿਸ ਨਾਲ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਦੀ ਕਿਸਮਤ ਚਮਕ ਗਈ ਹੈ। ਮਨਦੀਪ ਦਾ ਲਾਟਰੀ ਵਿਚੋਂ ਪਹਿਲਾਂ ਇਨਾਮ ਯਾਨੀ 50 ਲੱਖ ਰੁਪਏ ਨਿਕਲੇ ਹਨ, ਜਿਸ ਨਾਲ ਉਸ ਦੀ ਖ਼ੁਸ਼ੀ ਦੁੱਗਣੀ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮਾਲਕ ਉਮੇਸ਼ ਗਰਗ ਨੇ ਦੱਸਿਆ ਕਿ ਇਸ ਡ੍ਰਾਅ ਵਿਚ 50 ਲੱਖ ਦਾ ਇਹ ਇਨਾਮ ਟਿਕਟ ਨੰ. ਏ-8647 ’ਤੇ ਨਿਕਲਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
ਜਾਣਕਾਰੀ ਮੁਤਾਬਕ ਮਨਦੀਪ ਨੇ 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ 1,000 ਰੁਪਏ ਵਿੱਚ ਲਾਟਰੀ ਦੀ ਟਿਕਟ ਖ਼ਰੀਦੀ ਸੀ, ਜਿਸ ਨੇ ਉਸ ਦੀ ਮੁੜ ਤੋਂ ਕਿਸਮਤ ਚਮਕਾ ਦਿੱਤੀ ਹੈ। ਪਤਾ ਲੱਗਾ ਹੈ ਕਿ ਮਨਦੀਪ ਬਰਾੜ ਪਿਛਲੇ ਕਾਫ਼ੀ ਸਮੇਂ ਤੋਂ ਲਾਟਰੀ ਪਾ ਰਿਹਾ ਹੈ। ਪਿਛਲੇ ਸਾਲ ਵੀ ਉਸ ਦਾ ਲਾਟਰੀ ਵਿਚੋਂ ਵੱਡਾ ਇਨਾਮ ਨਿਕਲਿਆ ਸੀ। ਦੱਸ ਦੇਈਏ ਕਿ ਟਿਕਟ ਦੇ ਨਾਂ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਇਸ ਲਾਟਰੀ ਦਾ ਡ੍ਰਾਅ ਹਰ 3 ਮਹੀਨਿਆਂ ਵਿਚ ਇਕ ਵਾਰ ਹੀ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ : ਮਸਕਟ ਤੋਂ ਆਏ ਯਾਤਰੀ ਦੀਆਂ ਜੁਰਾਬਾਂ 'ਚ 85.76 ਲੱਖ ਦਾ ਸੋਨਾ; ਦਿੱਲੀ ਏਅਰਪੋਰਟ ’ਤੇ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ
NEXT STORY