ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਅਤੇ ਉਸ ਦੇ ਪਤੀ ਸੂਰਜ ਨਾਂਬੀਆਰ ਨੇ ਵੀਰਵਾਰ ਨੂੰ ਅਧਿਕਾਰਤ ਤੌਰ 'ਤੇ ਇਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਦੋਹਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਨਾ ਬੰਦ ਕਰ ਦਿੱਤਾ ਸੀ, ਜਿਸ ਮਗਰੋਂ ਤਲਾਕ ਦੀਆਂ ਚਰਚਾਵਾਂ ਤੇਜ਼ ਹੋ ਗਈਆਂ, ਜੋ ਬਾਅਦ ਵਿਚ ਸੱਚ ਵੀ ਸਾਬਤ ਹੋਈਆਂ। ਹਾਲਾਂਕਿ ਵੱਖ ਹੋਣ ਦੇ ਐਲਾਨ ਦੇ ਤੀਜੇ ਦਿਨ ਯਾਨੀ ਸ਼ਨੀਵਾਰ ਨੂੰ ਹੀ ਦੋਹਾਂ ਨੇ ਇੰਸਟਾਗ੍ਰਾਮ 'ਤੇ ਮੁੜ ਇਕ-ਦੂਜੇ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ, ਕੀ ਤੁਸੀਂ ਸੁਣਿਆ?

ਵੀਰਵਾਰ ਨੂੰ ਮੌਨੀ ਅਤੇ ਸੂਰਜ ਨੇ ਇੰਸਟਾਗ੍ਰਾਮ 'ਤੇ ਇਕ ਸਾਂਝਾ ਨੋਟ ਜਾਰੀ ਕਰਕੇ ਆਪਣੇ ਵਿਆਹ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਨੋਟ ਵਿੱਚ ਲਿਖਿਆ ਸੀ ਕਿ ਮੀਡੀਆ ਦੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਗਈ ਅਤੇ ਰਿਸ਼ਤੇ ਬਾਰੇ ਕਈ ਝੂਠੀਆਂ ਕਹਾਣੀਆਂ ਫੈਲਾਈਆਂ ਗਈਆਂ। ਉਨ੍ਹਾਂ ਨੇ ਆਪਸੀ ਸਤਿਕਾਰ ਅਤੇ ਸਮਝਦਾਰੀ ਨਾਲ ਵੱਖ ਹੋਣ ਦਾ ਫੈਸਲਾ ਲੈਂਦਿਆਂ ਕਿਹਾ ਸੀ ਕਿ ਉਹ ਭਵਿੱਖ ਵਿੱਚ ਆਪਣੀ ਦੋਸਤੀ ਨੂੰ ਹਮੇਸ਼ਾ ਸੰਭਾਲ ਕੇ ਰੱਖਣਗੇ।
ਇਹ ਵੀ ਪੜ੍ਹੋ: 'ਮੈਨੂੰ ਇਜਾਜ਼ਤ ਦਿਓ..!'' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ

ਦੱਸ ਦੇਈਏ ਕਿ ਮੌਨੀ ਅਤੇ ਸੂਰਜ ਦੀ ਪਹਿਲੀ ਮੁਲਾਕਾਤ 2018 ਵਿੱਚ ਦੁਬਈ ਵਿੱਚ ਹੋਈ ਸੀ। ਕਰੀਬ ਚਾਰ ਸਾਲ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ 27 ਜਨਵਰੀ 2022 ਨੂੰ ਗੋਆ ਵਿੱਚ ਬੰਗਾਲੀ ਅਤੇ ਮਲਿਆਲੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ: 'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਤੋਂ ਬਾਲੀਵੁੱਡ ਦਾ ਸਫ਼ਰ ਤੈਅ ਕਰਨ ਵਾਲੇ ਸੁਖਵਿੰਦਰ ਨੇ ਸੁਣਾਇਆ AR ਰਹਿਮਾਨ ਨਾਲ ਮੁਲਾਕਾਤ ਦਾ ਕਿੱਸਾ
NEXT STORY