ਕੀ ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਆਪਣੇ ਪਰਿਵਾਰ ਨਾਲ ਥਿਏਟਰ ਜਾਂ ਟੀ. ਵੀ. 'ਤੇ ਘਰ ਬੈਠ ਕੇ ਕੋਈ ਫਿਲਮ ਦੇਖ ਰਹੇ ਹੋਵੋ ਤਾਂ ਅਚਾਨਕ ਕੋਈ ਅਜਿਹਾ ਸੀਨ ਚੱਲ ਪਵੇ, ਜਿਸ ਨੂੰ ਦੇਖ ਤੁਸੀਂ ਆਪਣੇ ਤੋਂ ਵੱਡਿਆਂ ਨਾਲ ਅੱਖਾਂ ਵੀ ਨਾ ਮਿਲਾ ਸਕੋ। ਕਾਫੀ ਲੋਕਾਂ ਨਾਲ ਅਜਿਹਾ ਹੋਇਆ ਹੋਵੇਗਾ।
ਘਬਰਾਉਣ ਵਾਲੀ ਗੱਲ ਨਹੀਂ, ਅਸੀਂ ਤੁਹਾਨੂੰ ਅੱਜ ਉਨ੍ਹਾਂ ਫਿਲਮਾਂ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਹੜੀਆਂ ਅਸੀਂ ਚਾਹੁੰਦੇ ਤਾਂ ਕਿ ਤੁਸੀਂ ਪਰਿਵਾਰ ਨਾਲ ਬੈਠ ਕੇ ਨਾ ਦੇਖੋ। ਜਿਸ ਨਾਲ ਤੁਹਾਨੂੰ ਮੁੜ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਖੈਰ ਜੋ ਫਿਲਮਾਂ ਅਸੀਂ ਦੱਸਣ ਜਾ ਰਹੇ ਹਾਂ, ਉਹ ਥਿਏਟਰ ਵਿਚ ਤਾਂ ਲੱਗ ਹੀ ਚੁੱਕੀਆਂ ਹਨ, ਫਿਲਹਾਲ ਘਰ ਬੈਠ ਕੇ ਇਨ੍ਹਾਂ ਨੂੰ ਦੇਖਣ ਤੋਂ ਪ੍ਰਹੇਜ਼ ਜ਼ਰੂਰ ਕਰ ਲੈਣਾ। ਇਨ੍ਹਾਂ ਫਿਲਮਾਂ 'ਚ ਬਾਲੀਵੁੱਡ ਤੇ ਹਾਲੀਵੁੱਡ ਦੋਵੇਂ ਤਰ੍ਹਾਂ ਦੀਆਂ ਫਿਲਮਾਂ ਸ਼ਾਮਲ ਹਨ।
ਇਨ੍ਹਾਂ ਫਿਲਮਾਂ 'ਚ ਟਾਈਟੈਨਿਕ, ਵੋਲਫ ਆਫ ਵਾਲ ਸਟ੍ਰੀਟ, ਓਲਡਬੁਆਏ, ਅਮੈਰੀਕਨ ਪਾਈ ਸੀਰੀਜ਼, ਮੈਜਿਕ ਮਾਈਕ, ਫਿਫਟੀ ਸ਼ੇਡਸ ਆਫ ਗ੍ਰੇਅ, ਅਮੈਰੀਕਨ ਬਿਊਟੀ, ਬਰੂਨੋ, ਬੋਰਾਟ, ਦਿ ਡਿਕਟੇਟਰ, ਟੈੱਡ, ਅਮੈਰੀਕਨ ਸਾਈਕੋ, ਸ਼ੇਮ, ਕਾਂਟੇ, ਮਸਤੀ, ਗ੍ਰੈਂਡ ਮਸਤੀ, ਕਯਾ ਕੂਲ ਹੇਂ ਹਮ, ਕਯਾ ਸੁਪਰਕੂਲ ਹੇਂ ਹਮ, ਡੌਨ ਜੋਨ, ਲਵ ਸੈਕਸ ਔਰ ਧੋਖਾ, ਹਰੋਲਡ ਐਂਡ ਕੁਮਾਰ ਸੀਰੀਜ਼, ਗੈਂਗਸ ਆਫ ਵਾਸੇਪੁਰ, ਏਕ ਛੋਟੀ ਸੀ ਲਵ ਸਟੋਰੀ, ਬੀ. ਏ. ਪਾਸ. ਫਾਈਟ ਕਲੱਬ, ਸਾਅ, ਗੌਨ ਗਰਲ, ਇਲੈਕਸ਼ਨ, ਟੀਥ, ਐਂਟੀਕ੍ਰਾਈਸਟ, ਨੇਬਰਸ, ਯੂਰੋ ਟਰਿੱਪ, ਰੀਕਿਊਮ ਫਾਰ ਏ ਡ੍ਰੀਮ, ਦਿ ਗਰਲ ਵਿਦ ਏ ਡਰੈਗਨ ਟੈਟੂ, ਇਵਰਸੇਬਲ, ਹੌਸਟਲ, ਹੇਟ ਸਟੋਰੀ ਤੇ ਹੇਟ ਸਟੋਰੀ 2 ਸ਼ਾਮਲ ਹਨ।
ਕਿੱਥੇ ਗਈ ਪਰਿਣੀਤੀ? ਕਿਉਂ ਰਹਿੰਦੀ ਹੈ ਮੀਡੀਆ ਤੋਂ ਦੂਰ?
NEXT STORY