ਲਾਸ ਏਂਜਲਸ (ਏਜੰਸੀ)- “The Cosby Show” ਵਿੱਚ ਥੀਓਡੋਰ ਹੱਕਸਟੇਬਲ ਦੀ ਭੂਮਿਕਾ ਲਈ ਜਾਣੇ ਜਾਂਦੇ ਮਸ਼ਹੂਰ ਅਮਰੀਕੀ ਅਦਾਕਾਰ ਮੈਲਕਮ-ਜਮਾਲ ਵਾਰਨਰ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਾਰਨਰ ਕੋਸਟਾ ਰਿਕਾ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਏ ਹੋਏ ਸਨ। ਉਹ ਐਤਵਾਰ ਦੁਪਿਹਰ ਨੂੰ 2:30 ਵਜੇ ਦੇ ਕਰੀਬ ਕੋਸਟਾ ਰਿਕਾ ਦੇ ਕੈਰੇਬੀਅਨ ਤੱਟ 'ਤੇ Limón ਸੂਬੇ ਦੇ Cahuita ਸ਼ਹਿਰ ਨੇੜੇ Playa Grande ਸਮੁੰਦਰ ਵਿੱਚ ਤੈਰਾਕੀ ਕਰ ਰਹੇ ਸਨ। ਇਸ ਦੌਰਾਨ ਇਕ ਤੇਜ਼ ਲਹਿਰ ਆਈ ਅਤੇ ਉਨ੍ਹਾਂ ਨੂੰ ਖਿੱਚ ਕੇ ਡੂੰਘੇ ਪਾਣੀ ਵਿਚ ਲੈ ਗਈ।
ਇਹ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਲਪਾ ਦਾ ਗੋਲੀਆਂ ਮਾਰ ਕੇ ਕਤਲ! ਖ਼ਬਰ ਸੁਣ ਪਰਿਵਾਰ ਦੇ ਉੱਡੇ ਹੋਸ਼

ਕੋਸਟਾ ਰਿਕਾ ਦੀ Judicial Investigation Police ਨੇ ਦੱਸਿਆ ਕਿ ਸਮੁੰਦਰ ਕਿਨਾਰੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਰੈੱਡ ਕਰਾਸ ਵੱਲੋਂ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।ਨਿਊ ਜਰਸੀ ਵਿਚ ਜਨਮੇ ਵਾਰਨਰ ਨੇ ਸਿਰਫ਼ 9 ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਨੇ "Fame" ਵਰਗੀਆਂ ਟੀਵੀ ਸੀਰੀਜ਼ ਵਿੱਚ ਕੰਮ ਕੀਤਾ। ਉਨ੍ਹਾਂ ਨੂੰ "The Cosby Show" (1984–1992) ਵਿੱਚ ਡਾਕਟਰ ਹਿਥਕਲਿਫ ਅਤੇ ਕਲੇਅਰ ਹੱਕਸਟੇਬਲ ਦੇ ਪੁੱਤਰ ਦੀ ਭੂਮਿਕਾ ਮਿਲੀ, ਜਿਸ ਨੇ ਉਨ੍ਹਾਂ ਨੂੰ ਘਰ-ਘਰ ਵਿਚ ਪ੍ਰਸਿੱਧੀ ਦਿਵਾਈ। ਉਨ੍ਹਾਂ ਦੀ ਅਚਾਨਕ ਮੌਤ ਨਾਲ ਹਾਲੀਵੁੱਡ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਡੂੰਘੇ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਸੂਮ ਪੋਤਰੇ ਦਾ ਗੋਲੀ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ਦੇ ਸਮੁੰਦਰੀ ਕਿਨਾਰਿਆਂ 'ਤੇ ਲੱਗੀਆਂ ਤੀਆਂ ਦੀਆਂ ਰੌਣਕਾਂ
NEXT STORY