ਮੁੰਬਈ- ਰਿਐਲਿਟੀ ਸ਼ੋਅ ਜਾਂ ਡਾਂਸ ਸ਼ੋਅਜ਼ ਨੂੰ ਜਿੰਨਾ ਉਨ੍ਹਾਂ ਦੀ ਥੀਮ ਖਾਸ ਬਣਾਉਂਦੀ ਹੈ ਓਨਾ ਹੀ ਖਾਸ ਬਣਾਉਂਦੇ ਹਨ ਸ਼ੋਅ 'ਚ ਆਉਣ ਵਾਲੇ ਮਹਿਮਾਨ। ਹਰ ਹਫਤੇ ਕੁਝ ਨਵਾਂ ਕਰਨ ਲਈ ਅਤੇ ਸ਼ੋਅ 'ਚ ਜਾਨ ਪਾਉਣ ਲਈ ਨਵੇਂ-ਨਵੇਂ ਮਹਿਮਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਜਦੋਂ ਗੱਲ ਡਾਂਸ ਸ਼ੋਅਜ਼ ਦੀ ਹੁੰਦੀ ਹੈ ਤਾਂ ਉਹ ਅਦਾਕਾਰ ਅਤੇ ਅਦਾਕਾਰਾਂ ਚੁਣੀਆਂ ਜਾਂਦੀਆਂ ਹਨ ਜਿਨ੍ਹਾਂ ਨੇ ਡਾਂਸ ਦੇ ਮਾਮਲੇ 'ਚ ਕਾਫੀ ਨਾਂ ਕਮਾਇਆ ਹੋਵੇ। ਹਾਲਾਂਕਿ ਕਈ ਵਾਰ ਸ਼ੋਅ ਦੇ ਕ੍ਰਿਏਟਰਸ ਸਪੈਸ਼ਲ ਮਹਿਮਾਨ ਨੂੰ ਲਿਆਉਣ 'ਚ ਕਾਮਯਾਬ ਨਹੀਂ ਹੁੰਦੇ। ਜਿਵੇਂ ਮੁਮਤਾਜ਼ 'ਡਾਂਸ ਦੀਵਾਨੇ 3' 'ਚ ਜਾਣ ਲਈ ਰਾਜ਼ੀ ਨਹੀਂ ਹੋਈ।
ਕੀ ਸੀ ਕਾਰਨ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 'ਡਾਂਸ ਦੀਵਾਨੇ 3' ਦੀ ਟੀਮ ਨੇ ਮੁਮਤਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਮਤਾਜ਼ ਦੀ ਫੀਸ 'ਤੇ ਗੱਲ ਨਹੀਂ ਹਣੀ। ਅਦਾਕਾਰਾ ਨੇ ਜੋ ਫੀਸ ਚਾਰਜ ਕੀਤੀ ਉਹ ਸ਼ੋਅ ਨੂੰ ਬਹੁਤ ਜ਼ਿਆਦਾ ਲੱਗ ਰਹੀ ਸੀ। ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਦਾਕਾਰਾ ਆਪਣੀ ਗੱਲ 'ਤੇ ਅੜੀ ਰਹੀ ਅਤੇ ਕੁੱਲ ਮਿਲਾ ਕੇ ਸ਼ੋਅ 'ਚ ਸ਼ਾਮਲ ਹੋਣ ਲਈ ਰਾਜ਼ੀ ਨਹੀਂ ਹੋਈ।
ਲਗਭਗ ਇੰਨੀ ਫੀਸ ਮੰਗੀ ਸੀ
ਮੁਮਤਾਜ਼ ਨੇ ਫੀਸ ਦੇ ਰੂਪ 'ਚ ਕਿੰਨੀ ਰਕਮ ਮੰਗੀ ਸੀ ਇਹ ਤਾਂ ਸਾਫ ਨਹੀਂ ਹੋਇਆ ਪਰ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮੁਮਤਾਜ਼ ਸ਼ੋਅ 'ਚ ਸਪੈਸ਼ਲ ਮਹਿਮਾਨ ਬਣਨ ਲਈ 40 ਤੋਂ 50 ਲੱਖ ਰੁਪਏ ਦੇ ਆਲੇ-ਦੁਆਲੇ ਮੰਗ ਰਹੀ ਸੀ। ਸ਼ੋਅ ਦੇ ਪ੍ਰਡਿਊਸਰ ਨੂੰ ਇਹ ਪੈਸਾ ਬਹੁਤ ਜ਼ਿਆਦਾ ਲੱਗਾ ਅਤੇ ਉਨ੍ਹਾਂ ਨੇ ਹੱਥ ਪਿੱਛੇ ਕਰ ਲਏ। ਫਾਇਨਲੀ ਤੈਅ ਇਹ ਹੋਇਆ ਕਿ ਮੁਮਤਾਜ਼ ਸ਼ੋਅ 'ਚ ਸਪੈਸ਼ਲ ਮਹਿਮਾਨ ਬਣ ਕੇ ਨਹੀਂ ਆਵੇਗੀ।
ਕਮਾਲ ਦੀ ਡਾਂਸਰ ਹੈ ਮੁਮਤਾਜ਼
ਮੁਮਤਾਜ਼ ਆਪਣੇ ਸਮੇਂ ਦੀ ਕਮਾਲ ਦੀ ਡਾਂਸਰ ਹੈ। ਉਨ੍ਹਾਂ ਦੀਆਂ ਫਿਲਮਾਂ 'ਚ ਖਾਸ ਤੌਰ 'ਕੇ ਉਨ੍ਹਾਂ ਦੇ ਡਾਂਸ ਪਰਫਾਰਮੈਂਸ ਨੂੰ ਪਸੰਦ ਕੀਤਾ ਜਾਂਦਾ ਸੀ। ਇਕ ਖਾਸ ਅੰਦਾਜ਼ 'ਚ ਪਰਦੇ 'ਤੇ ਆਉਣ ਵਾਲੀ ਮੁਮਤਾਜ਼ ਨੂੰ ਦਰਸ਼ਕ ਇਸ ਉਮਰ 'ਚ ਵੀ ਸਕ੍ਰੀਨ 'ਤੇ ਦੇਖਣਾ ਖੂਬ ਪਸੰਦ ਕਰਦੇ। ਉਂਝ ਵੀ ਮੁਮਤਾਜ਼ ਜ਼ਿਆਦਾ ਸ਼ੋਅ ਜਾਂ ਫੰਕਸ਼ਨ 'ਚ ਦਿਖਾਈ ਨਹੀਂ ਦਿੰਦੀ ਹੈ। ਅਜਿਹੇ 'ਚ ਇਹ ਪਹਿਲੀ ਵਾਰ ਸੀ ਜਦੋਂ ਉਹ ਕਿਸੇ ਡਾਂਸ ਸ਼ੋਅ 'ਚ ਮਹਿਮਾਨ ਬਣ ਕੇ ਆ ਰਹੀ ਹੈ ਪਰ ਗੱਲ ਨਹੀਂ ਬਣੀ।
ਅੰਤ੍ਰਿਮ ਜ਼ਮਾਨਤ ਤੋਂ ਬਾਅਦ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
NEXT STORY