ਮੁੰਬਈ- ਹਾਲ ਹੀ ਵਿੱਚ "ਅਪਨਾ ਬਨਾ ਲੇ" ਅਤੇ "ਤੁਮ ਸੇ" ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਸਚਿਨ ਸਾਂਘਵੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ। ਇੱਕ ਔਰਤ ਨੇ ਉਨ੍ਹਾਂ 'ਤੇ ਵਿਆਹ ਦੇ ਬਹਾਨੇ ਜਿਨਸੀ ਸ਼ੋਸ਼ਣ (ਰੇਪ) ਦਾ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਮੇਂ ਸਚਿਨ ਜ਼ਮਾਨਤ 'ਤੇ ਬਾਹਰ ਹਨ ਅਤੇ ਮਾਮਲਾ ਨਿਆਂਇਕ ਕਾਰਵਾਈ ਅਧੀਨ ਹੈ। ਇਸ ਦੌਰਾਨ ਉਨ੍ਹਾਂ ਦੇ ਵਕੀਲ ਨੇ ਇਸ ਮਾਮਲੇ 'ਤੇ ਇੱਕ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁਸਾਂਝਾਵਾਲੇ ਦੇ ਕੰਸਰਟ 'ਚ ਵੱਡਾ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ
ਸਚਿਨ ਦੇ ਵਕੀਲ ਐਡਵੋਕੇਟ ਨਿਸ਼ਾਂਤ ਜੌਹਰੀ ਨੇ ਮੀਡੀਆ ਅਤੇ ਜਨਤਾ ਨੂੰ ਇਸ ਸੰਵੇਦਨਸ਼ੀਲ ਮੁੱਦੇ 'ਤੇ ਰਿਪੋਰਟਿੰਗ ਕਰਨ ਵਿੱਚ ਸੰਜਮ ਵਰਤਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਜਾਂ ਸਨਸਨੀਖੇਜ਼ਤਾ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਤਰ੍ਹਾਂ ਚੱਲ ਰਹੀ ਹੈ ਅਤੇ ਅਦਾਲਤ ਵੱਲੋਂ ਫੈਸਲਾ ਆਉਣ ਤੱਕ ਕਿਸੇ ਵੀ ਸਿੱਟੇ 'ਤੇ ਪਹੁੰਚਣਾ ਅਣਉਚਿਤ ਹੋਵੇਗਾ।
ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਨਿਸ਼ਾਂਤ ਜੌਹਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ ਨਿਆਂ ਪ੍ਰਾਪਤ ਕਰਨਾ ਹੈ, ਕਿਸੇ ਦੀ ਛਵੀ ਨੂੰ ਖਰਾਬ ਕਰਨਾ ਨਹੀਂ। ਉਨ੍ਹਾਂ ਮੀਡੀਆ ਨੂੰ ਖ਼ਬਰਾਂ ਪੇਸ਼ ਕਰਦੇ ਸਮੇਂ ਪੀੜਤ ਦੀ ਇੱਜ਼ਤ, ਨਿੱਜਤਾ ਅਤੇ ਮਾਨਸਿਕ ਸਥਿਤੀ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਵਕੀਲ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਕੋਈ ਵਾਧੂ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ, ਕਿਉਂਕਿ ਮਾਮਲਾ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ- ਗਾਇਕ ਸਤਿੰਦਰ ਸਰਤਾਜ ਨੇ ਹਰਿਆਣਾ ਦੇ CM ਨਾਲ ਕੀਤੀ ਮੁਲਾਕਾਤ, ‘ਹਿੰਦ ਦੀ ਚਾਦਰ’ ਗੀਤ ਨਾਲ ਬੰਨ੍ਹਿਆ ਰੰਗ
ਸੂਤਰਾਂ ਅਨੁਸਾਰ ਪੁਲਸ ਅਤੇ ਜਾਂਚ ਏਜੰਸੀਆਂ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਅਜੇ ਤੱਕ ਕਿਸੇ ਵੀ ਧਿਰ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸਚਿਨ ਸਾਂਘਵੀ ਦੀ ਗੱਲ ਕਰੀਏ ਤਾਂ ਉਨ੍ਹਾਂਨੇ ਕਈ ਹਿੱਟ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ। ਉਨ੍ਹਾਂ ਨੇ ਜਿਗਰ ਨਾਲ ਮਿਲ ਕੇ "ਸਤ੍ਰੀ" ਤੋਂ ਲੈ ਕੇ "ਸਤ੍ਰੀ 2" ਅਤੇ "ਭੇਡੀਆ" ਤੱਕ ਦੀਆਂ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ।
ਗਾਇਕ ਸਤਿੰਦਰ ਸਰਤਾਜ ਨੇ ਹਰਿਆਣਾ ਦੇ CM ਨਾਲ ਕੀਤੀ ਮੁਲਾਕਾਤ, ‘ਹਿੰਦ ਦੀ ਚਾਦਰ’ ਗੀਤ ਨਾਲ ਬੰਨ੍ਹਿਆ ਰੰਗ
NEXT STORY