ਮੁੰਬਈ (ਏਜੰਸੀ)- ਨੀਨਾ ਗੁਪਤਾ ਅਤੇ ਸੰਜੇ ਮਿਸ਼ਰਾ ਦੀ ਫਿਲਮ 'ਵਧ 2' 6 ਫਰਵਰੀ 2026 ਨੂੰ ਰਿਲੀਜ਼ ਹੋਵੇਗੀ। ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਸਟਾਰਰ 'ਵਧ 2' ਤੇਜ਼ੀ ਨਾਲ 2026 ਦੀਆਂ ਸਭ ਤੋਂ ਚਰਚਿਤ ਫਿਲਮਾਂ ਵਿੱਚੋਂ ਇੱਕ ਵਜੋਂ ਜਗ੍ਹਾ ਬਣਾ ਰਹੀ ਹੈ। ਲਵ ਰੰਜਨ ਅਤੇ ਅੰਕੁਰ ਗਰਗ ਦੇ ਲਵ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ, ਇਹ ਅਧਿਆਤਮਿਕ ਸੀਕਵਲ 'ਵਧ' ਦੀ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਇਕ ਨਵੀਂ ਕਹਾਣੀ ਵਿਚ ਇਨ੍ਹਾਂ ਦਿੱਗਜ ਕਲਾਕਾਰਾਂ ਨੂੰ ਨਵੀਆਂ ਭੂਮਿਕਾਵਾਂ ਵਿੱਚ ਪੇਸ਼ ਕਰਦੀ ਹੈ। ਫਿਲਮ ਦੇ ਨਵੇਂ ਪੋਸਟਰ ਨੂੰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਇਸਦਾ ਕੈਪਸ਼ਨ ਦਿੱਤਾ, "ਕਦੇ-ਕਦੇ ਜੋ ਦਿਖਦਾ ਹੈ, ਉਹੀ ਪੂਰਾ ਸੱਚ ਨਹੀਂ ਹੁੰਦਾ! 'ਵਧ 2' 6 ਫਰਵਰੀ, 2026 ਤੋਂ ਸਿਨੇਮਾਘਰਾਂ ਵਿੱਚ।" 'ਵਧ 2' ਦੀ ਰਿਲੀਜ਼ ਲਈ ਸਿਰਫ਼ 2 ਮਹੀਨੇ ਬਾਕੀ ਹਨ ਅਤੇ ਇਸੇ ਦਰਮਿਆਨ ਨਿਰਮਾਤਾਵਾਂ ਨੇ 'ਵਧ 2' ਦੇ ਨਵੇਂ ਪੋਸਟਰ ਜਾਰੀ ਕਰਕੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ, ਜੋ ਦਰਸ਼ਕਾਂ ਲਈ ਇੱਕ ਖਾਸ ਤੋਹਫ਼ੇ ਵਜੋਂ ਆਏ ਹਨ।
ਦਮਦਾਰ ਲੀਡ ਜੋੜੀ ਨੂੰ ਦਰਸਾਉਂਦੇ ਇਨ੍ਹਾਂ ਮਨਮੋਹਕ ਪੋਸਟਰਾਂ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਇੱਕ ਪ੍ਰਭਾਵਸ਼ਾਲੀ ਸਿਨੇਮੈਟਿਕ ਅਨੁਭਵ ਦਾ ਅਹਿਸਾਸ ਕਰਵਾ ਦਿੱਤਾ ਹੈ। ਫਿਲਮ "ਵਧ 2" ਨੂੰ 2025 ਵਿੱਚ ਭਾਰਤ ਦੇ 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਇਸਦੀ ਸਕ੍ਰੀਨਿੰਗ ਤੋਂ ਬਾਅਦ ਤੋਂ ਹੀ ਭਰਪੂਰ ਸਮੀਖਿਆਵਾਂ ਮਿਲ ਰਹੀਆਂ ਹਨ। ਗਾਲਾ ਪ੍ਰੀਮੀਅਰ ਸੈਕਸ਼ਨ ਵਿੱਚ ਇਸ ਸਕ੍ਰੀਨਿੰਗ ਹਾਊਸਫੁੱਲ ਰਹੀ ਅਤੇ ਦਰਸ਼ਕਾਂ ਨੇ ਤਾੜੀਆਂ ਅਤੇ ਸੱਚੀ ਪ੍ਰਸ਼ੰਸਾ ਨਾਲ ਫਿਲਮ ਨੂੰ ਰਿਸਪਾਂਸ ਦਿੱਤਾ। ਇਹ ਰਿਸਪਾਂਸ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਨੂੰ ਭਾਰਤ ਦੇ ਸਭ ਤੋਂ ਵਧੀਆ ਕਲਾਕਾਰਾਂ ਵਿੱਚ ਕਿਉਂ ਗਿਣਿਆ ਜਾਂਦਾ ਹੈ। ਲਵ ਫਿਲਮਜ਼ ਦੇ ਬੈਨਰ ਹੇਠ ਨਿਰਮਿਤ, "ਵਧ 2" ਜਸਪਾਲ ਸਿੰਘ ਸੰਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਦੋਂ ਕਿ ਲਵ ਰੰਜਨ ਅਤੇ ਅੰਕੁਰ ਗਰਗ ਇਸਦੇ ਨਿਰਮਾਤਾ ਹਨ। ਇਹ ਫਿਲਮ 6 ਫਰਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਜੀਓਹੌਟਸਟਾਰ ਨੇ ਰਿਐਲਿਟੀ ਸ਼ੋਅ 'ਦ 50' ਦਾ ਕੀਤਾ ਐਲਾਨ
NEXT STORY