ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਹਰ ਛੋਟੀ-ਵੱਡੀ ਚੀਜ਼ ਸਾਂਝੀ ਕਰਦੀ ਹੈ। ਹਾਲ ਹੀ ’ਚ ਉਸ ਨੇ ਆਪਣੇ ਬਚਪਨ ਦੀਆਂ ਕੁਝ ਯਾਦਗਾਰ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ’ਚ ਨੀਰੂ ਬਾਜਵਾ ਤੇ ਉਸ ਦੀਆਂ ਭੈਣਾਂ ਰੁਬੀਨਾ ਬਾਜਵਾ ਤੇ ਸਬਰੀਨਾ ਬਾਜਵਾ ਨਜ਼ਰ ਆ ਰਹੀਆਂ ਹਨ। ਬਚਪਨ ਦੀਆਂ ਇਨ੍ਹਾਂ ਤਸਵੀਰਾਂ ਨਾਲ ਨੀਰੂ ਨੇ ਖਾਸ ਸੁਨੇਹਾ ਵੀ ਲਿਖਿਆ ਹੈ। ਤਸਵੀਰਾਂ ’ਚ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਨੀਰੂ ਦੀਆਂ ਭੈਣਾਂ ਵਿਚਾਲੇ ਕਿੰਨੀ ਬਾਂਡਿੰਗ ਹੈ।
ਤਸਵੀਰਾਂ ਨਾਲ ਕੈਪਸ਼ਨ ਲਿਖਦਿਆਂ ਨੀਰੂ ਨੇ ਲਿਖਿਆ, ‘ਸਾਡੀ ਛੋਟੀ ਦੁਨੀਆ ਜੋ ਅਸੀਂ ਸਿਰਜੀ, ਯਕੀਨ ਨਹੀਂ ਹੁੰਦਾ ਕਿ ਅਸੀਂ ਉਸ ਸਮੇਂ ਤੋਂ ਇਸ ਸਮੇਂ ’ਤੇ ਹਾਂ। ਬਹੁਤ ਸਾਰਾ ਪਿਆਰ ਮੇਰੀ ਜਾਨਸ।’
ਨੀਰੂ ਬਾਜਵਾ ਨੂੰ ਚਾਹੁਣ ਵਾਲਿਆਂ ਵਲੋਂ ਉਸ ਦੀਆਂ ਇਨ੍ਹਾਂ ਤਸਵੀਰਾਂ ’ਤੇ ਰੱਜ ਕੇ ਕੁਮੈਂਟਸ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀਆਂ ਆਗਾਮੀ ਫ਼ਿਲਮਾਂ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਨੀਰੂ ਬਾਜਵਾ ਗਿੱਪੀ ਗਰੇਵਾਲ ਨਾਲ 2 ਫ਼ਿਲਮਾਂ ਦੀ ਸ਼ੂਟਿੰਗ ਕਰ ਚੁੱਕੀ ਹੈ, ਜੋ ਇਸੇ ਸਾਲ ਰਿਲੀਜ਼ ਹੋਣਗੀਆਂ।
ਨੋਟ– ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਪੰਜਾਬੀ ਗਾਇਕ ਸ਼੍ਰੀ ਬਰਾੜ ਗ੍ਰਿਫਤਾਰ, ਗੀਤ ’ਚ ਗੰਨ ਕਲਚਰ ਤੇ ਪੁਲਸ ਨੂੰ ਨੀਵਾਂ ਦਿਖਾਉਣ ’ਤੇ ਹੋਈ ਕਾਰਵਾਈ
NEXT STORY