ਮੁੰਬਈ- ਟੀ.ਵੀ. ਦੇ ਪ੍ਰਸਿੱਧ ਡਰਾਮਾ ਦੀ ਸੰਸਕਾਰੀ ਨੂੰਹ ਨੀਆ ਸ਼ਰਮਾ ਨੂੰ ਕੌਣ ਨਹੀਂ ਜਾਣਦਾ। ਆਪਣੀ ਬੋਲਡ ਲੁੱਕ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਅਦਾਕਾਰਾ ਨੇ ਆਪਣੀਆਂ ਹੌਟ ਤਸਵੀਰਾਂ ਨਾਲ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ ਹੈ। ਨੀਆ ਨੇ ਭਾਵੇਂ ਹੀ ਪਰਦੇ 'ਤੇ ਸਧਾਰਨ ਅਤੇ ਸੰਸਕਾਰੀ ਭੂਮਿਕਾਵਾਂ ਨਿਭਾਈਆਂ ਹੋਣ ਪਰ ਅਸਲ ਜ਼ਿੰਦਗੀ 'ਚ ਉਹ ਕਾਫ਼ੀ ਬੋਲਡ ਹੈ।
ਇਹ ਵੀ ਪੜ੍ਹੋ- ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ
ਅਦਾਕਾਰਾ ਆਪਣੀ ਬੋਲਡਨੈੱਸ ਕਾਰਨ ਇੰਡਸਟਰੀ 'ਚ ਸੁਰਖੀਆਂ 'ਚ ਬਣੀ ਰਹਿੰਦੀ ਹੈ। ਨੀਆ ਐਕਟਿੰਗ ਨਾਲੋਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਹੌਟ ਅਤੇ ਰੀਵਲਿੰਗ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੀ ਰਹਿੰਦੀ ਹੈ। ਇਸ ਦੌਰਾਨ ਹੁਣ ਨੀਆ ਦੀਆਂ ਨਵੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਅੱਗ ਲਗਾ ਦਿੱਤੀ ਹੈ।
ਨੀਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਨੀਆ ਨੇ ਰਾਇਲ ਬਲੂ ਕਲਰ ਦਾ ਟਾਪ ਕੈਰੀ ਕੀਤਾ ਹੈ। ਉਸ ਦੇ ਟਾਪ ਦਾ ਫਰੰਟ ਕਾਫ਼ੀ ਰੀਵਲਿੰਗ ਹੈ। ਨੀਆ ਨੇ ਇਸ ਟਾਪ ਦੇ ਨਾਲ ਡੈਨਿਮ ਬਲੂ ਜੀਨਸ ਕੈਰੀ ਕੀਤੀ ਹੈ। ਇਸ ਦੇ ਨਾਲ ਹੀ ਉਸ ਦੇ ਵਾਲ ਖੁੱਲ੍ਹੇ ਹਨ ਅਤੇ ਉਸ ਦਾ ਲਾਈਟ ਮੇਕਅੱਪ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।
ਅਦਾਕਾਰਾ ਦੀਆਂ ਤਸਵੀਰਾਂ 'ਤੇ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਨੀਆ ਸ਼ਰਮਾ ਨੂੰ 7 ਮਿਲੀਅਨ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ- ਮਨਕੀਰਤ ਔਲਖ ਦੀ ਰੇਕੀ, ਗੱਡੀ ਨੇ ਕੀਤਾ 2 ਕਿਲੋਮੀਟਰ ਤੱਕ ਪਿੱਛਾ (ਵੀਡੀਓ)
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ
NEXT STORY