ਨੈਸ਼ਨਲ ਡੈਸਕ- ਧਾਰਮਿਕ ਨਗਰੀ ਹਰਿਦੁਆਰ ਦੇ ਪ੍ਰਸਿੱਧ 'ਹਰਿ ਕੀ ਪੌੜੀ' ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨੌਜਵਾਨ ਦੋਸ਼ ਲਗਾ ਰਿਹਾ ਹੈ ਕਿ ਨੇੜੇ ਸਥਿਤ ਪਬਲਿਕ ਟਾਇਲਟ ਦਾ ਗੰਦਾ ਪਾਣੀ ਸਿੱਧਾ ਪਵਿੱਤਰ ਗੰਗਾ ਨਦੀ 'ਚ ਸੁੱਟਿਆ ਜਾ ਰਿਹਾ ਹੈ।
ਵੀਡੀਓ ਬਣਾਉਣ ਵਾਲਾ ਵਿਅਕਤੀ ਇੱਕ ਵੱਡੀ ਪਾਈਪ ਦਿਖਾਉਂਦੇ ਹੋਏ ਕਹਿੰਦਾ ਹੈ ਕਿ ਇਹ ਪਾਈਪ ਪਬਲਿਕ ਟਾਇਲਟ ਤੋਂ ਆ ਰਿਹਾ ਹੈ ਤੇ ਇਸ ਦਾ ਗੰਦਾ ਪਾਣੀ ਸਿੱਧਾ ਗੰਗਾ ਨਦੀ 'ਚ ਸੁੱਟਿਆ ਜਾ ਰਿਹਾ ਹੈ। ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਗੰਦਾ ਪਾਣੀ ਡਿੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸੇ ਥਾਂ ਦੇ ਨੇੜੇ ਕਈ ਸ਼ਰਧਾਲੂ ਨਦੀ 'ਚ ਇਸ਼ਨਾਨ ਕਰ ਰਹੇ ਹਨ ਅਤੇ ਕੁਝ ਲੋਕ ਬੋਤਲਾਂ 'ਚ ਗੰਗਾ ਜਲ ਭਰ ਰਹੇ ਹਨ।
ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਇਸ ਮਾਮਲੇ ਦੀ ਜਾਂਚ ਕਰਨ ਅਤੇ ਸੀਵਰੇਜ ਦੇ ਪਾਈਪ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਪਵਿੱਤਰ ਨਦੀ ਦੀ ਮਰਿਆਦਾ ਅਤੇ ਸਵੱਛਤਾ ਬਣੀ ਰਹੇ।
ਹਾਲਾਂਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼ਰਧਾਲੂਆਂ ਅਤੇ ਯੂਜ਼ਰਸ ਨੇ 'ਨਮਾਮਿ ਗੰਗੇ' ਵਰਗੀਆਂ ਮੁਹਿੰਮਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਇਸ ਲਾਪਰਵਾਹੀ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਬਿਨਾਂ ਕਿਸੇ 'ਟੋਲ' ਦੇ ਖੁੱਲ੍ਹੇਗਾ ਹੋਰਮੁਜ਼ ! ਸਮਝੌਤੇ ਦੇ ਬੇਹੱਦ ਕਰੀਬ ਪਹੁੰਚਿਆ ਇਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ ਵਿਜੇ ਸਰਕਾਰ, ਬਜਟ 'ਚ ਕਰ 'ਤੇ ਵੱਡੇ ਐਲਾਨ
NEXT STORY