ਮਾਲੇਰਕੋਟਲਾ (ਅਖਿਲੇਸ਼)-ਕਾਲਜ ਰੋਡ 'ਤੇ ਸਥਿਤ ਇਕ ਕਰਿਆਨੇ ਤੇ ਜਨਰਲ ਸਟੋਰ ’ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਡੇਲੀ ਨੀਡਜ਼ ਗਰੌਸਰੀ ਐਂਡ ਜਨਰਲ ਸਟੋਰ ਦੇ ਮਾਲਕ ਰਿਸ਼ਭ ਜੈਨ ਨੇ ਦੱਸਿਆ ਕਿ ਸਵੇਰੇ ਜਦੋਂ ਉਨ੍ਹਾਂ ਦੇ ਪਿਤਾ ਬਿਮਲ ਕੁਮਾਰ ਜੈਨ ਅਤੇ ਮਾਤਾ ਪੂਨਮ ਜੈਨ ਨੇ ਰੋਜ਼ਾਨਾ ਵਾਂਗ ਦੁਕਾਨ ਦਾ ਸ਼ਟਰ ਖੋਲ੍ਹਿਆ, ਤਾਂ ਵੇਖਿਆ ਕਿ ਦੁਕਾਨ ਅੰਦਰ ਧੂੰਆਂ ਭਰਿਆ ਹੋਇਆ ਸੀ ਅਤੇ ਅੱਗ ਲੱਗੀ ਹੋਈ ਸੀ। ਇਸ 'ਤੇ ਉਸ ਨੇ ਸਥਾਨਕ ਫਾਇਰ ਅਤੇ ਪੁਲਸ ਵਿਭਾਗਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਫਾਇਰ ਵਿਭਾਗ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਰਿਸ਼ਭ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚ ਖਾਣ ਵਾਲਾ ਤੇਲ, ਦੇਸੀ ਘਿਓ, ਚੌਲ, ਦਾਲਾਂ, ਆਟਾ, ਕਨਫੈਕਸ਼ਨਰੀ ਆਦਿ ਵਰਗੀਆਂ ਵਸਤਾਂ ਵੱਡੀ ਮਾਤਰਾ ’ਚ ਮੌਜੂਦ ਸਨ, ਜੋ ਅੱਗ ਕਾਰਨ ਨਸ਼ਟ ਹੋ ਗਈਆਂ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਸ਼ੂਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੁਕਾਨ ਦੇ ਬਾਹਰ ਸਜਾਏ ਜਾਣੇ ਵਾਲੇ ਤੇਲ ਦੇ ਕਈ ਪੀਪਿਆਂ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ 'ਚੋਂ ਤੇਲ ਰੁੜ ਕੇ ਬਾਹਰ ਸੜਕ 'ਤੇ ਰੁੜ ਕੇ ਬਰਬਾਦ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਸ਼ਨ ਤੇ ਦਾਲਾਂ ਦੀਆਂ ਕਈ ਬੋਰੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਮਾਲ ਦੇ ਨਾਲ-ਨਾਲ ਦੁਕਾਨ ਦੀ ਬਿਜਲੀ ਵਾਇਰਿੰਗ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਵਰਤੇ ਗਏ ਪਾਣੀ ਦੀਆਂ ਬੁਛਾੜਾਂ ਨਾਲ ਭਿੱਜਣ ਕਾਰਨ ਰਾਸ਼ਨ ਦਾ ਕਾਫ਼ੀ ਮਾਲ ਖ਼ਰਾਬ ਹੋ ਗਿਆ। ਸਟੋਰ ਮਾਲਕ ਮੁਤਾਬਕ ਅੱਗ ਲੱਗਣ ਕਾਰਨ ਉਸ ਦਾ ਲੱਗਭਗ 6-7 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ: ਪੁਲਸ ਹਿਰਾਸਤ 'ਚੋਂ ਨੌਜਵਾਨ ਗੱਡੀ ਤੋਂ ਛਾਲ ਮਾਰ ਕੇ ਭੱਜਿਆ! ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਲਾਕ ਸੰਮਤੀ ਚੋਣ ਰੰਜਿਸ਼ ਨੂੰ ਲੈ ਕੇ ਹਮਲਾ, 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
NEXT STORY