ਮੁੰਬਈ (ਬਿਊਰੋ) - ‘ਐੱਨ.ਟੀ.ਆਰ. 30’ 30 ਫਰਵਰੀ ਨੂੰ ਫਲੋਰ ’ਤੇ ਜਾਣ ਲਈ ਤਿਆਰ ਹੈ ਤੇ ਦਰਸ਼ਕ ਇੰਤਜ਼ਾਰ ਨਹੀਂ ਕਰ ਸਕਦੇ। ਇਹ ਫ਼ਿਲਮ 5 ਅਪ੍ਰੈਲ, 2024 ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। ਭੀਮ (ਆਰ. ਆਰ. ਆਰ.) ਨਾਲ ਦੁਨੀਆ ਭਰ ਦੇ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ‘ਐੱਨ.ਟੀ.ਆਰ.’ ਨੂੰ ਦੇਖਣਾ ਦਿਲਚਸਪ ਹੋਵੇਗਾ ਕਿ ਗਲੋਬਲ ਦਰਸ਼ਕਾਂ ਨੂੰ ਦੁਬਾਰਾ ਕਿਵੇਂ ਪ੍ਰਭਾਵਿਤ ਕਰਨਾ ਹੈ।
ਦੱਸ ਦਈਏ ਕਿ ‘ਐੱਨ.ਟੀ.ਆਰ.30’ ਨੂੰ ਸਾਲ ਦਾ ਸਭ ਤੋਂ ਵੱਡਾ ਤੇ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਪ੍ਰਾਜੈਕਟ ਮੰਨਿਆ ਜਾਂਦਾ ਹੈ ਕਿਉਂਕਿ ਕੋਰਾਟਾਲਾ ਸ਼ਿਵਾ ਤੇ ਐੱਨ. ਟੀ. ਆਰ. ਲੰਬੇ ਸਮੇਂ ਬਾਅਦ ਇਸ ਫ਼ਿਲਮ ਲਈ ਦੁਬਾਰਾ ਇਕੱਠੇ ਹੋ ਰਹੇ ਹਨ। ਅਨਿਰੁਧ ਸੰਗੀਤ ਤਿਆਰ ਕਰ ਰਿਹਾ ਹੈ, ਇਸ ਲਈ ਇਹ ਕਹਿਣ ਦੀ ਲੋੜ ਨਹੀਂ ਕਿ ਕੋਈ ਵੀ ਰੋਮਾਂਚਕ ਟ੍ਰੈਕ ਤੇ ਇਕ ਕਿਲਰ ਬੀ. ਜੀ. ਐੱਮ. ਦੀ ਉਮੀਦ ਕਰ ਸਕਦੇ ਹਾਂ। ਫ਼ਿਲਮ ਨੰਦਾਮੁਰੀ ਕਲਿਆਣ ਰਾਮ ਪੇਸ਼ ਕਰ ਰਹੇ ਹਨ। ਫ਼ਿਲਮ ਦਾ ਨਿਰਮਾਣ ਐੱਨ. ਟੀ. ਆਰ. ਯੁਵਸੁਧਾ ਆਰਟਸ ਦੇ ਬੈਨਰ ਹੇਠ ਹਰੀ ਕ੍ਰਿਸ਼ਨ ਕੇ. ਤੇ ਸੁਧਾਕਰ ਮਿਕੀਲਿਨੇਨੀ ਦੁਆਰਾ ਕੀਤਾ ਗਿਆ ਹੈ। ‘ਐੱਨ.ਟੀ.ਆਰ. 30’ ਅਸਲ ’ਚ ਦੁਨੀਆ ਭਰ ਦੇ ਦਰਸ਼ਕਾਂ ਲਈ ਇਕ ਸੱਚਾ ਸਮੂਹਿਕ ਜਸ਼ਨ ਸਾਬਤ ਹੋ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਮਾਰਵਲ ਦੇ ‘ਹੌਕਾਈ’ ਜੇਰੇਮੀ ਰੇਨਰ ਹੋਏ ਹਾਦਸੇ ਦਾ ਸ਼ਿਕਾਰ, ਹਸਪਤਾਲ ਦਾਖ਼ਲ
NEXT STORY