ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੇ ਕੁਝ ਦਿਨਾਂ ਪਹਿਲਾ ਬਾਲੀ ਵਿੱਚ ਸੱਟ ਲੱਗ ਗਈ ਸੀ । ਅਦਾਕਾਰਾ ਦੀ ਰੀੜ ਦੀ ਹੱਡੀ ਵਿੱਚ ਫ੍ਰੈਕਚਰ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਏਅਰ ਲਿਫਟ ਕਰ ਕੇ ਮੁੰਬਈ ਲਿਆਇਆ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਕਾਫੀ ਚਿੰਤਾ ਵਿੱਚ ਸਨ ।
ਹੁਣ ਕਿਸ ਤਰ੍ਹਾ ਹੈ ਨੁਸਰਤ ਦਾ ਹਾਲ ?
ਹੁਣ ਮੁੰਬਈ ਆਉਣ ਤੋਂ ਬਾਅਦ ਨੁਸਰਤ ਭਰੂਚਾ ਨੇ ਆਪਣੀ ਪਹਿਲੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਅਤੇ ਉਸ ਨੇ ਚਾਹੁਣ ਵਾਲਿਆਂ ਨੂੰ ਆਪਣੀ ਸਿਹਤ ਬਾਰੇ ਦੱਸਿਆ । ਅਦਾਕਾਰਾ ਨੇ ਆਪਣੇ ਕਮਰੇ ਤੋਂ ਦਿਖ ਰਹੇ ਖੂਬਸੂਰਤ ਸਨਸੇਟ ਦੀ ਤਸਵੀਰ ਸਾਂਝੀ ਕੀਤੀ ਜਿੱਥੇ ਉਸ ਦੇ ਰੂਮ ਵਿੱਚ ਇਕ ਲੇਟਣ ਵਾਲੀ ਵਹੀਲਟੇਅਰ ਵੀ ਦਿਖਾਈ ਦੇ ਰਹੀ ਹੈ ।
ਤਸਵੀਰ ਸ਼ੇਅਰ ਕਰਦੇ ਹੋਏ ਨੁਸਰਤ ਨੇ ਲਿਖਿਆ 'ਹਮੇਸ਼ਾ ਤੋਂ ਸਨਸੇਟ ਦਾ ਪਿੱਛਾ ਕਰਦੀ ਰਹੀ ਹਾਂ, ਅਤੇ ਇਸ ਤਰ੍ਹਾ ਹੀ... ਮੇਰਾ ਨਜ਼ਾਰਾ ਬਦਲ ਗਿਆ । ਪਰ ਪਿਕਚਰ ਹਾਲੇ ਬਾਕੀ ਹੈ, ਮੇਰੇ ਦੋਸਤ ।' ਤਸਵੀਰ ਵਿੱਚ ਸਾਹਮਣੇ ਵਹੀਲਚੇਅਰ ਦਿਖਾਈ ਦੇ ਰਹੀ ਸੀ, ਜਦਕਿ ਬਾਲਕਨੀ ਦੇ ਬਾਹਰ ਸੂਰਜ ਡੁੱਬ ਰਿਹਾ ਸੀ । ਇਸ ਨਾਲ ਇਕ ਝਲਕ ਇਹ ਵੀ ਮਿਲ ਰਹੀ ਹੈ ਕਿ ਅਦਾਕਾਰਾ ਆਪਣੀ ਸੱਟ ਨੂੰ ਰਿਕਵਰ ਕਰ ਰਹੀ ਹੈ ।

ਕਿਵੇ ਲੱਗੀ ਸੀ ਸੱਟ ?
ਨੁਸਰਤ ਭਰੂਚਾ ਬਾਲੀ ਵਿੱਚ ਇਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਉਸ ਦੀ ਰੀੜ ਦੀ ਹੱਡੀ ਵਿੱਚ ਫ੍ਰੈਕਚਰ ਹੋ ਗਿਆ । ਉੱਥੇ ਉਹ ਕੰਮ ਅਤੇ ਛੁੱਟੀਆਂ ਦੇ ਸਿਲਸਿਲੇ ਲਈ ਗਈ ਸੀ । ਉਸ ਨੂੰ ਪਹਿਲਾ ਬਾਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਨਿਗਰਾਨੀ ਵਿੱਚ ਰੱਖਿਆ ਗਿਆ ਸੀ ।
ਇਸ ਤੋਂ ਬਾਅਦ ਅੱਗੇ ਦੇ ਇਲਾਜ਼ ਅਤੇ ਰੀੜ ਦੀ ਹੱਡੀ ਦੀ ਸਰਜ਼ਰੀ ਲਈ 2 ਅਕਤੂਬਰ 2026 ਨੂੰ ਉਸ ਨੂੰ ਏਅਰ ਐਂਬੂਲੇਂਸ ਰਾਹੀ ਮੁੰਬਈ ਲਿਆਇਆ ਗਿਆ । ਹਾਲਾਂਕਿ ਇਸ ਉਸ ਦੀ ਟੀਮ ਨੇ ਹਾਦਸੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ।
ਮੂਸੇਵਾਲਾ ਦੇ ਫੈਨਜ਼ ਲਈ Good News ! ਸੁਪਰਹਿੱਟ ਗੀਤ '295' ਦੀ ਵੀਡੀਓ ਹੋਈ ਰਿਲੀਜ਼
NEXT STORY