ਵੈੱਬ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ।ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦੋ ਰੋਜ਼ਾ ਕੰਸਰਟ ਦਿੱਲੀ 'ਚ ਹੋਇਆ ਹੈ ਅਤੇ ਹੁਣ ਉਹ ਜੈਪੁਰ ਸ਼ੋਅ ਲਈ ਪੁੱਜ ਗਏ ਹਨ। ਗਾਇਕ ਦਾ ਇਹ ਸ਼ੋਅ 3 ਨਵੰਬਰ ਨੂੰ ਹੋਵੇਗਾ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ 'ਚ ਲੱਖਾਂ ਦੀ ਗਿਣਤੀ ਵਿਚ ਲੋਕ ਪਹੁੰਚੇ, ਜਿਸ ਕਾਰਨ ਪੂਰਾ ਸਟੇਡੀਅਮ ਭਰ ਗਿਆ।

ਦਿਲਜੀਤ ਦੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਦੇ ਵੀ ਦੀਵਾਨੇ ਹਨ।

ਉਨ੍ਹਾਂ ਦਾ ਅੰਦਾਜ਼ ਅਜਿਹਾ ਹੈ ਕਿ ਕੋਈ ਵੀ ਉਨ੍ਹਾਂ ਦਾ ਫੈਨ ਬਣ ਜਾਂਦਾ ਹੈ।ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਿਸ 'ਚ ਉਹ ਅੰਮ੍ਰਿਤ ਵੇਲੇ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ।ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਗਾਇਕ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਛਾਪ ਛੱਡੀ ਹੈ।


ਤਲਾਕ ਦੀਆਂ ਅਟਕਲਾਂ ਵਿਚਾਲੇ ਐਸ਼ਵਰਿਆ ਨੇ ਮਨਾਇਆ ਜਨਮਦਿਨ, ਪਤੀ ਨੇ ਨਹੀਂ ਕੀਤਾ ਵਿਸ਼
NEXT STORY