ਜੈਪੁਰ- ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਸ਼ੁੱਕਰਵਾਰ ਨੂੰ ਚਾਰਟਰ ਪਲੇਨ ਰਾਹੀਂ ਜੈਪੁਰ ਪਹੁੰਚੇ। ਦਿਲਜੀਤ ਦਾ ਕੰਸਰਟ 3 ਨਵੰਬਰ ਨੂੰ ਰਾਜਧਾਨੀ ਜੈਪੁਰ 'ਚ ਹੋਣ ਜਾ ਰਿਹਾ ਹੈ। ਉਹ ਏਅਰਪੋਰਟ ਤੋਂ ਸਖ਼ਤ ਸੁਰੱਖਿਆ ਵਿਚਕਾਰ ਹੋਟਲ ਰਾਮਬਾਗ ਪੈਲੇਸ ਪਹੁੰਚੇ। ਦਿਲਜੀਤ ਤਿੰਨ ਦਿਨ ਆਪਣੀ ਟੀਮ ਨਾਲ ਜੈਪੁਰ 'ਚ ਰਹਿਣਗੇ।
ਗਾਇਕ ਦਿਲਜੀਤ ਦੋਸਾਂਝ ਰਾਮਬਾਗ ਹੋਟਲ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਕਰਨ ਲਈ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸ਼ਾਨਦਾਰ ਅਨੁਭਵ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਸਾਰੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਜੈਪੁਰ ਕੰਸਰਟ ਬਾਰੇ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਮਸ਼ਹੂਰ ਫੈਸ਼ਨ ਡਿਜ਼ਾਇਨਰ ਦੇ ਦਿਹਾਂਤ ਨਾਲ ਸਦਮੇ 'ਚ ਬਾਲੀਵੁੱਡ
ਪੁਲਸ ਨੇ ਦਿੱਤੀ ਇਜਾਜ਼ਤ
ਸੰਗੀਤ ਸਮਾਰੋਹ ਲਈ ਟਿਕਟਾਂ ਦੀ ਵਿਕਰੀ ਕਈ ਦਿਨ ਪਹਿਲਾਂ ਹੀ ਆਨਲਾਈਨ ਹੋ ਗਈ ਸੀ। ਸ਼ੋਅ 'ਚ ਇਕੱਠੀ ਹੋਈ ਹਜ਼ਾਰਾਂ ਦੀ ਭੀੜ ਨੂੰ ਕਾਬੂ ਕਰਨਾ ਵੀ ਪੁਲਸ ਲਈ ਵੱਡੀ ਚੁਣੌਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਸ ਵੱਲੋਂ ਦਿੱਤੀ ਗਈ ਇਜਾਜ਼ਤ ਜਾਰੀ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਸ਼ਹੂਰ ਫੈਸ਼ਨ ਡਿਜ਼ਾਇਨਰ ਦੇ ਦਿਹਾਂਤ ਨਾਲ ਸਦਮੇ 'ਚ ਬਾਲੀਵੁੱਡ
NEXT STORY