ਨਵੀਂ ਦਿੱਲੀ (ਬਿਊਰੋ) : ਕੁਦਰਤ ਜਦੋਂ ਤਬਾਹੀ ਮਚਾਉਂਦੀ ਹੈ ਤਾਂ ਇਸ ਪਿੱਛੇ ਸਿਰਫ਼ ਤਬਾਹੀ ਤੇ ਬਰਬਾਦੀ ਦਾ ਦ੍ਰਿਸ਼ ਬਾਕੀ ਰਹਿ ਜਾਂਦਾ ਹੈ। ਕੁਝ ਅਜਿਹਾ ਹੀ ਹਾਲ ਹਿਮਾਚਲ ਪ੍ਰਦੇਸ਼ ਦਾ ਹੋਇਆ ਹੈ। ਇਨ੍ਹਾਂ ਦਿਨ 'ਚ ਹਿਮਾਚਲ ਦੀ ਰਾਜਧਾਨੀ ਸ਼ਿਮਲਾ ’ਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕ ਰਹੀ ਹੈ, ਜਿਸ ਕਾਰਨ ਬਹੁਤ ਤਬਾਹੀ ਹੋ ਰਹੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ‘ਕੋਈ ਮਿਲ ਗਿਆ’ ਦੀ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ ਤੇ ਲੋਕਾਂ ਲਈ ਪ੍ਰਾਰਥਨਾ ਕਰਦੇ ਹੋਏ ਵੱਡੀ ਗੱਲ ਆਖੀ ਹੈ।
ਦੱਸ ਦਈਏ ਕਿ ਮੌਜੂਦਾ ਸਮੇਂ ’ਚ ਖ਼ੂਬਸੂਰਤ ਵਾਦੀਆਂ ਖ਼ਤਰਨਾਕ ਦ੍ਰਿਸ਼ 'ਚ ਬਦਲ ਚੁੱਕੀਆਂ ਹਨ, ਭਾਰੀ ਮੀਂਹ ਕਾਰਨ ਉੱਥੇ ਦੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਗੜਬੜਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰੀਤੀ ਜ਼ਿੰਟਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਨਵੀਂ ਵੀਡਿਓ ਸ਼ੇਅਰ ਕੀਤੀ ਹੈ। ਇਸ ਵੀਡਿਓ 'ਚ ਸ਼ਿਮਲਾ 'ਚ ਕੁਦਰਤ ਦੀ ਤਬਾਹੀ ਦੇ ਦ੍ਰਿਸ਼ ਦੇਖਣ ਨੂੰ ਮਿਲਣਗੇ, ਜੋ ਤੁਹਾਨੂੰ ਹਿਲਾ ਕੇ ਰੱਖ ਦੇਣਗੇ। ਇਸ ਵੀਡਿਓ ਨਾਲ ਪ੍ਰੀਤੀ ਨੇ ਲਿਖਿਆ ਹੈ ਕਿ, ''ਹਿਮਾਚਲ ਪ੍ਰਦੇਸ਼ ਦੇ ਦ੍ਰਿਸ਼ਾਂ ਨੂੰ ਦੇਖਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਉਹ ਬਿਲਕੁਲ ਤਬਾਹ ਹੋ ਗਿਆ ਹੈ। ਲਗਾਤਾਰ ਮੀਂਹ ਦੇ ਕਾਰਨ ਵੱਡੇ ਪੈਮਾਨੇ ’ਤੇ ਜ਼ਮੀਨ ਖਿਸਕਣ ਨਾਲ ਲੋਕਾਂ ਦੀ ਜਾਨ, ਉਨ੍ਹਾਂ ਦੇ ਘਰਾਂ ਤੇ ਸਰਵਜਨਿਕ ਬੁਨਿਆਦੀ ਢਾਂਚਿਆ ਦੇ ਨਸ਼ਟ ਹੋਣ ਨਾਲ ਦਿਲ ਨੂੰ ਬਹੁਤ ਦੁਖ ਮਹਿਸੂਸ ਹੋਇਆ ਹੈ। ਮੇਰਾ ਦਿਲ ਤੇ ਪ੍ਰਾਰਥਨਾਵਾਂ ਸਾਰੇ ਪ੍ਰਭਾਵਿਤ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਭਗਵਾਨ ਉਨ੍ਹਾਂ ਦੀ ਰੱਖਿਆ ਕਰੇ, ਇਸ ਔਖੇ ਸਮੇਂ ਕੁਦਰਤ ਨੇ ਖ਼ੂਬਸੂਰਤ ਪਹਾੜੀ ਸੂਬੇ 'ਤੇ ਆਪਣਾ ਪ੍ਰਕੋਪ ਦਿਖਾਇਆ ਹੈ।'' ਪਤਾ ਲੱਗਾ ਕਿ ਪ੍ਰੀਤੀ ਜ਼ਿੰਟਾ ਦਾ ਹੋਮ ਟਾਊਨ ਵੀ ਸ਼ਿਮਲਾ 'ਚ ਹੈ।
ਦੱਸਣਯੋਗ ਹੈ ਕਿ ਸਾਲ 1998 'ਚ ਆਈ ਮਣੀਰਤਨਮ ਦੀ ਫ਼ਿਲਮ ਦਾ ਬੈਸਟ ਫੀਮੇਲ ਐਕਟਿੰਗ ਡੈਬਇਊ ਐਵਾਰਡ ਵੀ ਮਿਲੀਆ ਹੈ। ਇਸ ਤੋਂ ਬਾਅਦ 25 ਸਾਲ ਦੇ ਫ਼ਿਲਮੀ ਕਰੀਅਰ 'ਚ ਪ੍ਰੀਤੀ ਨੇ 'ਸੋਲਜਰ, ਹਰ ਦਿਲ ਜੋ ਪਿਆਰ ਕਰੇਗਾ, ਦਿਲ ਚਾਹਤਾ ਹੈ, ਵੀਰ ਜਾਰਾ, ਕੱਲ੍ਹ ਹੋ ਨਾ ਹੋ, ਕੋਈ ਮਿਲ ਗਿਆ ਤੇ ਲਕਸ਼' ਵਰਗੀਆਂ ਕਈ ਫ਼ਿਲਮਾਂ ਕੀਤੀਆਂ ਹਨ।
ਕਨਿਕਾ ਢਿੱਲੋਂ ਦੀ ‘ਕਥਾ’ ਪਿਕਚਰਸ ਦਾ ਪਹਿਲਾ ਪ੍ਰਾਜੈਕਟ ‘ਦੋ ਪੱਤੀ’ ਦੀ ਸ਼ੂਟਿੰਗ ਸ਼ੁਰੂ
NEXT STORY