ਮੁੰਬਈ (ਏਜੰਸੀ)- ਪ੍ਰਾਈਮ ਵੀਡੀਓ ਦੀ ਨਵੀਂ ਡਰਾਮਾ ਸੀਰੀਜ਼, 'ਦਿ ਪਿਰਾਮਿਡ ਸਕੀਮ' ਦਾ ਅਧਿਕਾਰਤ ਟ੍ਰੇਲਰ ਜਾਰੀ ਹੋ ਗਿਆ ਹੈ। 'ਦਿ ਪਿਰਾਮਿਡ ਸਕੀਮ' ਇੱਕ ਅਜਿਹੀ ਦਮਦਾਰ ਡਰਾਮਾ ਸੀਰੀਜ਼ ਹੈ, ਜੋ ਪਿਰਾਮਿਡ ਸਕੀਮਾਂ ਵਿੱਚ ਸ਼ਾਰਟ-ਸਰਕਟ ਪੈਸਾ ਕਮਾਉਣ ਦੇ ਖਤਰਨਾਕ ਲਾਲਚ, ਇੱਛਾਵਾਂ ਅਤੇ ਧੋਖਾਧੜੀ ਨੂੰ ਦਿਖਾਉਂਦੀ ਹੈ। 'ਦਿ ਵਾਇਰਲ ਫੀਵਰ' ਦੁਆਰਾ ਨਿਰਮਿਤ ਅਤੇ ਸ਼੍ਰੇਆਂਸ਼ ਪਾਂਡੇ ਦੁਆਰਾ ਬਣਾਈ ਗਈ, ਇਹ ਸੀਰੀਜ਼ ਆਸ਼ੀਸ਼ ਆਰ. ਸ਼ੁਕਲਾ ਅਤੇ ਸ਼੍ਰੇਆਂਸ਼ ਪਾਂਡੇ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਦੀ ਕਹਾਣੀ ਅਕਸ਼ੇਂਦਰ ਮਿਸ਼ਰਾ ਦੁਆਰਾ ਲਿਖੀ ਗਈ ਹੈ।
ਇਸ ਸੀਰੀਜ਼ ਵਿੱਚ ਪਰਮਵੀਰ ਸਿੰਘ ਚੀਮਾ, ਰਣਵੀਰ ਸ਼ੌਰੀ, ਸ਼ੇਖਰ ਸੁਮਨ, ਅੰਜਨ ਸ਼੍ਰੀਵਾਸਤਵ, ਅਲਫੀਆ ਜਾਫਰੀ ਅਤੇ ਆਸ਼ੀਸ਼ ਰਾਘਵ ਲੀਡ ਰੋਲ ਵਿੱਚ ਹਨ ਅਤੇ ਅਖਿਲੇਂਦਰ ਮਿਸ਼ਰਾ, ਸਮਿਤਾ ਬਾਂਸਲ, ਵਿਜੇ ਕੁਮਾਰ, ਇੰਦਰੇਸ਼ ਮਲਿਕ, ਰਵੀ ਬਹਿਲ, ਸੁਸ਼ਾਂਤ ਸਿੰਘ, ਸੋਨਲ ਝਾਅ ਅਤੇ ਸਦਾਨੰਦ ਪਾਟਿਲ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇਹ ਸੀਰੀਜ਼ 5 ਜੂਨ ਨੂੰ ਪ੍ਰਾਈਮ ਵੀਡੀਓ 'ਤੇ ਪੂਰੇ ਭਾਰਤ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਤੌਰ 'ਤੇ ਹਿੰਦੀ ਵਿੱਚ ਪ੍ਰੀਮੀਅਰ ਹੋਵੇਗੀ।
'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ ਲਾੜਾ
NEXT STORY