ਐਂਟਰਟੇਨਮੈਂਟ ਡੈਸਕ - ਫ਼ਿਲਮ “ਦਿ ਗ੍ਰੇਟ ਪੰਜਾਬ ਰੌਬਰੀ” 7 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਉਥੇ ਹੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਰਾਜ ਕੁੰਦਰਾ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਟੀਮ ਨੇ ਫਿਲਮ ਦੀ ਸਫਲਤਾ ਲਈ ਆਸ਼ੀਰਵਾਦ ਲੈਣ ਮਗਰੋਂ ਪਵਿੱਤਰ ਅਸਥਾਨ 'ਤੇ ਸ਼ਰਧਾਲੂਆਂ ਨੂੰ ਠੰਡਾ ਪਾਣੀ ਪਿਲਾ ਕੇ ਸੇਵਾ ਵੀ ਕੀਤੀ।

ਸੋਰਭ ਵਰਮਾ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਹੋਈ “ਦਿ ਗ੍ਰੇਟ ਪੰਜਾਬ ਰੌਬਰੀ” ਪੰਜਾਬੀ ਸਿਨੇਮਾ ਲਈ ਇਕ ਫ੍ਰੈਸ਼ ਅਪ੍ਰੋਚ ਵਾਲੀ ਐਕਸ਼ਨ ਐਂਟਰਟੇਨਰ ਦੱਸੀ ਜਾ ਰਹੀ ਹੈ। ਇਹ ਫਿਲਮ 7 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਰਾਜ ਕੁੰਦਰਾ ਤੋਂ ਇਲਾਵਾ ਪਾਇਲ ਰਾਜਪੂਤ, ਗਰਵਿਤਾ ਸਾਧਵਾਨੀ, ਮਹਾਬੀਰ ਭੁੱਲਰ, ਪਰਮਵੀਰ ਸਿੰਘ, ਅੰਕਿਤ ਸਾਗਰ, ਅਮਿਤ ਬਹਿਲ ਅਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਹਨ।
ਹਵਾਈ ਫੌਜ ਦੀ ਬਹਾਦਰੀ ਨੂੰ ਜਾਣਨ ਦਾ ਮੌਕਾ ਦੇਵੇਗੀ ਸਫੇਦ ਸਾਗਰ : ਜਿੰਮੀ ਸ਼ੇਰਗਿੱਲ
NEXT STORY