ਮੁੰਬਈ (ਏਜੰਸੀ)- ਐਮਾਜ਼ਾਨ MGM ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੀ ਬਹੁਤ ਉਡੀਕੀ ਜਾ ਰਹੀ ਫਿਲਮ "ਮਿਰਜ਼ਾਪੁਰ: ਦਿ ਮੂਵੀ" ਦਾ ਪਹਿਲਾ ਗਾਣਾ "ਦੋ ਨੰਬਰੀ" ਸੋਮਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਸ ਗਾਣੇ ਨੂੰ ਹਰਿਆਣਵੀ ਰੈਪਰ ਢਾਂਡਾ ਨਿਓਲੀਵਾਲਾ ਦੁਆਰਾ ਗਾਇਆ, ਲਿਖਿਆ ਅਤੇ ਰਚਿਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਲੀਵੁੱਡ ਵਿੱਚ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਵੀ ਕੀਤੀ ਹੈ। ਦਮਦਾਰ ਹਰਿਆਣਵੀ ਬੀਟਸ ਅਤੇ ਇੱਕ ਊਰਜਾਵਾਨ ਅੰਦਾਜ਼ ਨਾਲ ਸਜ਼ਿਆ "ਦੋ ਨੰਬਰੀ" ਫਿਲਮ ਦੀ ਅਪਰਾਧ, ਸੱਤਾ ਸੰਘਰਸ਼ ਅਤੇ ਧੱਕੇਸ਼ਾਹੀ ਨਾਲ ਭਰੀ ਦੁਨੀਆ ਦੀ ਇੱਕ ਝਲਕ ਪੇਸ਼ ਕਰਦਾ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਗਾਣਾ ਫਿਲਮ ਦੇ ਮਾਹੌਲ ਅਤੇ ਪਾਤਰਾਂ ਦੇ ਸਪੱਸ਼ਟ ਸੁਭਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਉਂਦਾ ਹੈ।
ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਫਿਲਮ ਦਾ ਅਧਿਕਾਰਤ ਟ੍ਰੇਲਰ 11 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਏ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ, ਜਿਸ ਨਾਲ ਫਿਲਮ ਲਈ ਉਮੀਦ ਵਧ ਗਈ ਹੈ। "ਮਿਰਜ਼ਾਪੁਰ: ਦਿ ਮੂਵੀ" ਪਹਿਲੀ ਵਾਰ ਪ੍ਰਸਿੱਧ ਵੈੱਬ ਸੀਰੀਜ਼ "ਮਿਰਜ਼ਾਪੁਰ" ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੀ ਹੈ। ਇਸ ਫਿਲਮ ਵਿੱਚ ਅਲੀ ਫਜ਼ਲ, ਪੰਕਜ ਤ੍ਰਿਪਾਠੀ ਅਤੇ ਦਿਵਯੇਂਦੂ ਮੁੱਖ ਭੂਮਿਕਾਵਾਂ ਵਿੱਚ ਹਨ।
ਇਨ੍ਹਾਂ ਤੋਂ ਇਲਾਵਾ ਅਭਿਸ਼ੇਕ ਬੈਨਰਜੀ, ਰਸਿਕਾ ਦੁਗਲ, ਮੋਹਿਤ ਮਲਿਕ, ਸ਼ੀਬਾ ਚੱਢਾ, ਰਾਜੇਸ਼ ਤੈਲੰਗ, ਪ੍ਰਮੋਦ ਪਾਠਕ, ਸ਼੍ਰੀਆ ਪਿਲਗਾਂਵਕਰ, ਹਰਸ਼ਿਤਾ ਸ਼ੇਖਰ ਗੌੜ, ਸ਼ਵੇਤਾ ਤ੍ਰਿਪਾਠੀ ਅਤੇ ਸੋਨਲ ਐਸ ਚੌਹਾਨ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦਾ ਨਿਰਦੇਸ਼ਨ ਗੁਰਮੀਤ ਸਿੰਘ ਨੇ ਕੀਤਾ ਹੈ, ਜਦੋਂ ਕਿ ਇਸਦੀ ਕਹਾਣੀ ਪੁਨੀਤ ਕ੍ਰਿਸ਼ਨਾ ਨੇ ਲਿਖੀ ਹੈ। ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਇਸਨੂੰ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤਾ ਹੈ। ਕਾਸਿਮ ਜਗਮਾਗੀਆ ਅਤੇ ਵਿਸ਼ਾਲ ਰਾਮਚੰਦਾਨੀ ਇਸ ਦੇ ਸਹਿ-ਨਿਰਮਾਤਾ ਹਨ। 'ਮਿਰਜ਼ਾਪੁਰ: ਦਿ ਮੂਵੀ' 4 ਸਤੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਹੜ੍ਹ ਪ੍ਰਭਾਵਿਤ ਆਸਾਮ 'ਚ ਰਾਹਤ ਕਾਰਜਾਂ 'ਚ ਜੁਟੇ ਰਣਦੀਪ ਹੁੱਡਾ
NEXT STORY