ਚੰਡੀਗੜ੍ਹ (ਇੰਟ) : ਮਾਡਲ, ਗਾਇਕਾ ਤੇ ਅਦਾਕਾਰਾ ਸਾਰਾ ਗੁਰਪਾਲ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਹੈ। ਮਲਟੀ ਟੈਲੇਂਟਿਡ ਸਾਰਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਨਿਤ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਹੈ।

ਹਾਲ ਹੀ ’ਚ ਜੋ ਤਸਵੀਰਾਂ ਸਾਰਾ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਸ ਦਾ ਬੋਲਡ ਲੁੱਕ ਲੁੱਕ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਰਾ ਦੇ ਚਾਹੁਣ ਵਾਲਿਆਂ ਵਲੋਂ ਵੀ ਬੇਹੱਦ ਸਰਾਹਿਆ ਜਾ ਰਿਹਾ ਹੈ। ਨਵੇਂ ਫੋਟੋਸ਼ੂਟ ’ਚ ਸਾਰਾ ਗਰੇ ਰੰਗ ਦੀ ਗਲੈਮਰੈੱਸ ਡਰੈੱਸ ’ਚ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਸਾਰਾ ਇਸ ਤੋਂ ਪਹਿਲਾਂ ਵੀ ਕਈ ਬੋਲਡ ਤਸਵੀਰਾਂ ਪੋਸਟ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਸਾਰਾ ਨੇ ਬੈੱਡਰੂਮ ’ਚ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਸਾਰਾ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਵੀ ਨਜ਼ਰ ਆ ਚੁੱਕੀ ਹੈ। ਉਥੇ ਉਹ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ।

ਤਾਲਾਬੰਦੀ ਦੇ ਚਲਦਿਆਂ ਸ਼ੂਟਿੰਗ ਬੰਦ ਸੀ ਪਰ ਹੁਣ ਮੁੜ ਸ਼ੂਟਿੰਗ ਸ਼ੁਰੂ ਹੋਣ ਦੇ ਚਲਦਿਆਂ ਸਾਰਾ ਬਿਜ਼ੀ ਹੋ ਗਈ ਹੈ।



ਮਹਾਕੁੰਭ ਦੀ Viral Girl ਮੋਨਾਲੀਸਾ ਦਾ Instagram ਅਕਾਊਂਟ ਹੋਇਆ ਹੈਕ!
NEXT STORY