ਜਲੰਧਰ (ਬਿਊਰੋ) : ਦਿਲਜੀਤ ਦੋਸਾਂਝ ਅੱਜ ਕੱਲ ਕਾਫ਼ੀ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਨੇ ਭਾਰਤ ਪਰਤਿਆ ਹੀ ਆਪਣੇ ਇੰਟਰਵਿਊ 'ਚ ਧਮਾਕਾ ਕਰ ਦਿੱਤਾ। ਉਨ੍ਹਾਂ ਨੇ ਬੇਬਾਕੀ ਨਾਲ ਬੋਲਿਆ ਸੀ ਕਿ 'ਸਿੱਧੂ ਮੂਸੇਵਾਲਾ ਦਾ ਕਤਲ 100 ਪਰਸੈਂਟ ਸਰਕਾਰ ਦੀ ਨਾਲਾਇਕੀ ਹੈ।'

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ 'ਬੋਰਨ ਟੂ ਸ਼ਾਈਨ' ਵਰਲਡ ਟੂਰ ਤਹਿਤ ਮੁੰਬਈ 'ਚ ਲਾਈਵ ਸ਼ੋਅ ਕੀਤਾ, ਜਿਸ ਦੀ ਖੂਬ ਚਰਚਾ ਹੋਈ ਅਤੇ ਹੁਣ ਉਹ ਆਪਣੇ ਬਿਲਕੁਲ ਨਵੇਂ ਲੁੱਕ ਕਰਕੇ ਚਰਚਾ 'ਚ ਹੈ।

ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪੂਰੇ ਚਮਕੀਲਾ ਲੁੱਕ 'ਚ ਨਜ਼ਰ ਆ ਰਹੇ ਹਨ। ਦਿਲਜੀਤ ਦੀ ਇਸ ਤਸਵੀਰ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਤਸਵੀਰ 'ਚ ਦਿਲਜੀਤ ਦੀ ਲੁੱਕ ਹੂ-ਬ-ਹੂ ਚਮਕੀਲਾ ਵਰਗੀ ਲੱਗਦੀ ਹੈ। ਦਾੜੀ ਦਾ ਸਟਾਇਲ ਬਦਲਣ ਨਾਲ ਹੀ ਦਿਲਜੀਤ ਦੀ ਲੁੱਕ ਵੀ ਬਿਲਕੁਲ ਵੱਖ ਦਿਸਣ ਲੱਗੀ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਇਮਤਿਆਜ਼ ਅਲੀ ਦੀ ਫ਼ਿਲਮ 'ਚਮਕੀਲਾ' 'ਚ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਉਹ ਪਰਦੇ 'ਤੇ ਚਮਕੀਲੇ ਦੀ ਜ਼ਿੰਦਗੀ ਨੂੰ ਜਿਊਣ ਜਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਕਰਨਗੇ।

ਦਿਲਜੀਤ ਨੇ ਦੱਸਿਆ ਕਿ ਰੋਜ਼ ਉਨ੍ਹਾਂ ਨੂੰ ਇਮਤਿਆਜ਼ ਅਲੀ ਵੱਲੋਂ ਕੋਈ ਨਾ ਕੋਈ ਈ-ਮੇਲ ਆਉਂਦੀ ਹੈ, ਜਿਸ ’ਚ ਚਮਕੀਲਾ ਦੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਲਿਖਿਆ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਚਮਕੀਲਾ ਬਾਰੇ ਉਨ੍ਹਾਂ ਨੂੰ ਕਾਫ਼ੀ ਜਾਣਕਾਰੀ ਹੈ ਪਰ ਇਮਤਿਆਜ਼ ਅਲੀ ਰੋਜ਼ ਕੁਝ ਨਾ ਕੁਝ ਨਵਾਂ ਉਨ੍ਹਾਂ ਨੂੰ ਦੱਸਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਫ਼ਿਲਮ ਦਾ ਸੰਗੀਤ ਦਿਲਜੀਤ ਦੋਸਾਂਝ ਨੇ ਲੈਜੰਡ ਏ. ਆਰ. ਰਹਿਮਾਨ ਨਾਲ ਬਣਾਇਆ ਹੈ।

ਤੁਨਿਸ਼ਾ ਨੂੰ ਪ੍ਰੇਮੀ ਨੇ ਇਸਲਾਮ ਧਰਮ ਕਬੂਲ ਕਰਨ ਲਈ ਕੀਤਾ ਸੀ ਮਜਬੂਰ : ਮਾਂ ਦਾ ਦਾਅਵਾ
NEXT STORY