ਐਂਟਰਟੇਨਮੈਂਟ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਗਾਇਕ ਵਿਸ਼ਵ ਲਾਡੀ ਦੀ ਇੱਕ ਬੇਹੱਦ ਭਾਵੁਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਗਾਇਕ ਫੁੱਟ-ਫੁੱਟ ਕੇ ਰੋਂਦਾ ਨਜ਼ਰ ਆ ਰਿਹਾ ਹੈ। ਦਰਅਸਲ, ਗਾਇਕ ਦਾ ਨਵਾਂ ਰਿਲੀਜ਼ ਹੋਇਆ ਗਾਣਾ ਇੰਸਟਾਗ੍ਰਾਮ 'ਤੇ ਨਜ਼ਰ ਨਹੀਂ ਆ ਰਿਹਾ ਹੈ, ਜਿਸ ਕਾਰਨ ਉਸ ਦੀ ਮਿਹਨਤ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦੀ ਕਿਵੇਂ ਹੋਈ ਮੌਤ, CCTV Footage ਆਈ ਸਾਹਮਣੇ

ਗਾਇਕ ਵਿਸ਼ਵ ਲਾਡੀ ਨੇ ਆਪਣੀ ਆਪਬੀਤੀ ਦੱਸਦਿਆਂ ਕਿਹਾ ਕਿ ਉਸ ਦਾ ਨਵਾਂ ਗੀਤ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵਾਰ-ਵਾਰ ਹਾਈਡ ਹੋ ਰਿਹਾ ਹੈ, ਜਿਸ ਕਾਰਨ ਪ੍ਰਸ਼ੰਸਕ ਉਸ ਗੀਤ ‘ਤੇ ਰੀਲਾਂ ਵੀ ਨਹੀਂ ਬਣਾ ਪਾ ਰਹੇ। ਲਾਡੀ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਇੱਕ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਸ ਗੀਤ ਨੂੰ ਰਿਲੀਜ਼ ਕਰਨ ਲਈ ਉਸ ਦੇ ਪਿਤਾ ਅਤੇ ਪੂਰੇ ਪਰਿਵਾਰ ਨੇ ਦਿਨ-ਰਾਤ ਮਿਹਨਤ-ਮਜ਼ਦੂਰੀ ਤੇ ਦਿਹਾੜੀਆਂ ਕਰਕੇ ਇੱਕ-ਇੱਕ ਪੈਸਾ ਜੋੜਿਆ ਸੀ।
ਇਹ ਵੀ ਪੜ੍ਹੋ: 40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ 'ਚ ਫੈਲੀ ਹੈ ਜ਼ਮੀਨ
ਲਾਡੀ ਨੇ ਦੱਸਿਆ ਕਿ ਵਿਵਾਦ ਦੀ ਜੜ੍ਹ ਮੋਹਾਲੀ ਦੇ ਮਿਊਜ਼ਿਕ ਡਿਸਟ੍ਰੀਬਿਊਟਰ ਹਨ। ਗਾਇਕ ਦੇ ਅਨੁਸਾਰ, ਮੋਹਾਲੀ ਡਿਸਟ੍ਰੀਬਿਊਸ਼ਨ ਕੰਪਨੀ ਅਤੇ ਅੰਮ੍ਰਿਤ ਨਾਂ ਦੇ ਵਿਅਕਤੀ ਵਿਚਾਲੇ ਕੋਈ ਪੁਰਾਣਾ ਨਿੱਜੀ ਝਗੜਾ ਜਾਂ ਦੁਸ਼ਮਣੀ ਹੈ। ਉਹ ਇਨ੍ਹਾਂ ਦੋਵਾਂ ਧਿਰਾਂ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦਾ, ਪਰ ਡਿਸਟ੍ਰੀਬਿਊਟਰ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਉਸ ਵਰਗੇ ਗਰੀਬ ਕਲਾਕਾਰ ਦੇ ਗੀਤ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ: LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਾਇਕ ਕੈਲਾਸ਼ ਖੇਰ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ 'ਚ ਟੇਕਿਆ ਮੱਥਾ; ਭਸਮ ਆਰਤੀ 'ਚ ਹੋਏ ਸ਼ਾਮਲ
NEXT STORY