ਜਲੰਧਰ (ਬਿਊਰੋ) : ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਆਪਣੇ ਭਰਾ ਦਵਿੰਦਰ ਸਿੰਘ ਨਾਲ ਵਿਵਾਦ ਬਹੁਤ ਵਧ ਗਿਆ ਹੈ। ਸਤਵਿੰਦਰ ਬੁੱਗਾ ’ਤੇ ਆਪਣੀ ਭਰਜਾਈ ਦੇ ਕਤਲ ਦੇ ਦੋਸ਼ ਲੱਗੇ ਹਨ। ਉਸ ਦਾ ਭਰਾ ਦਵਿੰਦਰ ਸਿੰਘ ਭੋਲਾ ਦਰਮਿਆਨ ਜ਼ਮੀਨ ਨੂੰ ਲੇ ਕੇ ਘਰੇਲੂ ਕਲੇਸ਼ ਪਿਛਲੇ ਕਾਫ਼ੀ ਸਮੇਂ ਤੋਂ ਚੱਲਿਆ ਆ ਰਿਹਾ ਹੈ। ਦਵਿੰਦਰ ਭੋਲਾ ਨੇ ਇਲਜ਼ਾਮ ਲਗਾਏ ਹਨ ਕਿ ਲੜਾਈ ਦਰਮਿਆਨ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਸਿਰ ’ਤੇ ਸੱਟ ਵੱਜੀ ਅਤੇ ਉਸ ਨਾਲ ਵੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਇਸ ਉਪਰੰਤ ਉਹ ਆਪਣੀ ਪਤਨੀ ਨੂੰ ਲੈ ਕੇ ਸਰਕਾਰੀ ਹਸਪਤਾਲ ਖੇੜਾ ਵਿਖੇ ਇਲਾਜ ਲਈ ਪੁੱਜਾ ਜਿੱਥੇ ਉਸ ਦੀ ਪਤਨੀ ਨੂੰ ਹਾਲਤ ਖਰਾਬ ਹੋਣ ਕਰਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ ਅਤੇ ਫਤਿਹਗੜ੍ਹ ਸਾਹਿਬ ਹਸਪਤਾਲ ਤੋਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਜਿਸ ਦੀ ਰਸਤੇ ਵਿਚ ਹੀ ਮੌਤ ਹੋ ਗਈ।
ਦੱਸ ਦਈਏ ਕਿ ਹਾਲ ਹੀ 'ਚ ਦਰਵਿੰਦਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਮਾਮਲੇ 'ਚ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਵਿਚਾਲੇ ਉਨ੍ਹਾਂ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਕਈ ਕਿਸਾਨ ਜੱਥੇਬੰਦੀਆ ਸਣੇ ਲੱਖਾ ਸਿਧਾਣਾ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ। ਪਿਆਰੇ ਦੋਸਤੋਂ, ਮੇਰੇ ਵੀਰੋ, ਮੇਰੀ ਜਾਨ ਨੂੰ ਇਨਸਾਫ ਤੁਸੀ ਦਿਵਾ ਸਕਦੇ ਹੋ ਇੱਕ ਬੇਕਸਵਾਰ ਜਾਨ ਇਨਸਾਫ ਦਿਵਾਉਣ ਲਈ ਮੇਰੇ ਪਿੰਡ ਮਕਾਰੋਪੁਰ ਆਉਣਾ.. ਵੀਰੋ ਜਦੋਂ ਤੱਕ ਮੇਰੀ ਜਾਨ ਨੂੰ ਇਨਸਾਫ ਨਹੀਂ ਮਿਲ ਜਾਂਦਾ, ਮੈਂ ਆਪਣੀ ਜਾਨ ਦਾ ਅੰਤਿਮ ਸੰਸਕਾਰ ਅੰਤਿਮ ਰਸਮਾਂ ਨਹੀਂ ਕਰਾਂਗਾ। ਜੇ ਇਨਸਾਫ ਨਹੀਂ ਮਿਲਿਆ ਤਾਂ ਮੈਂ ਅੰਤਿਮ ਰਸਮਾਂ ਨਹੀਂ ਕਰਾਂਗਾ।
ਵਰਕਫਰੰਟ ਦੀ ਗੱਲ ਕਰਿਏ ਤਾਂ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਬੀਰ-ਆਲੀਆ ਨੇ ਪਹਿਲੀ ਵਾਰ ਦਿਖਾਇਆ ਧੀ ਰਾਹਾ ਦਾ ਚਿਹਰਾ, ਕਿਊਟਨੈੱਸ ਵੇਖ ਫਿਦਾ ਹੋਏ ਲੋਕ
NEXT STORY