ਐਂਟਰਟੇਨਮੈਂਟ ਡੈਸਕ- ਕੈਨੇਡਾ ਵਿੱਚ ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਫਾਇਰਿੰਗ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ ਤੇਜੀ ਕਾਹਲੋਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਪਾ ਕੇ ਕੈਨੇਡਾ ਵਿਚ ਹੋਈ ਫਾਇਰਿੰਗ ਦੀ ਖਬਰ ਅਤੇ ਗੋਦਾਰਾ ਗੈਂਗ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਹ ਬਿਲਕੁੱਲ ਠੀਕ ਹਨ। ਗਾਇਕ ਨੇ ਲਿਖਿਆ, ਸਤਿ ਸ੍ਰੀ ਅਕਾਲ, ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ , ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਗਲਤ ਨਿਊਜ਼ ਦਿੱਤੀ ਜਾ ਰਹੀ ਹੈ ਕਿ ਮੇਰੇ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਹੈ।
ਇਹ ਵੀ ਪੜ੍ਹੋ: 'ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗੀ'; Singer ਦੀ ਮੌਤ ਮਗਰੋਂ ਪਤਨੀ ਨੇ ਪਾਈ ਭਾਵੁਕ ਪੋਸਟ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਤੇਜੀ ਕਾਹਲੋਂ 'ਤੇ ਗੋਲੀਆਂ ਚਲਾਉਣ ਦਾ ਦਾਅਵਾ ਕੀਤਾ ਸੀ। ਰਿਪੋਰਟਾਂ ਮੁਤਾਬਕ ਮਹਿੰਦਰ ਸਰਣ ਨਾਂ ਦੇ ਗੈਂਗਸਟਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਸੀ ਕਿ ਤੇਜੀ ਕਾਹਲੋਂ ‘ਤੇ ਹਮਲਾ ਉਨ੍ਹਾਂ ਦੇ ਗੈਂਗ ਨੇ ਕਰਵਾਇਆ ਹੈ। ਪੋਸਟ ਵਿੱਚ ਕਿਹਾ ਗਿਆ ਕਿ ਤੇਜੀ ਕਾਹਲੋਂ ਨੂੰ ਪੇਟ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਇਹ ਸਿਰਫ਼ ਇੱਕ ਚੇਤਾਵਨੀ ਸੀ। ਜੇਕਰ ਉਹ ਅਜੇ ਵੀ ਨਹੀਂ ਸਮਝਦਾ, ਤਾਂ ਅਸੀਂ ਉਸਨੂੰ ਖਤਮ ਕਰ ਦੇਵਾਂਗੇ। ਗੈਂਗ ਨੇ ਦੋਸ਼ ਲਗਾਇਆ ਸੀ ਕਿ ਕਾਹਲੋਂ ਉਨ੍ਹਾਂ ਦੇ ਦੁਸ਼ਮਨਾਂ ਨੂੰ ਹਥਿਆਰ ਅਤੇ ਵਿੱਤੀ ਮਦਦ ਦਿੰਦਾ ਸੀ, ਇਸ ਕਰਕੇ ਉਸ ‘ਤੇ ਹਮਲਾ ਕੀਤਾ ਗਿਆ। ਪੋਸਟ ਵਿੱਚ ਉਸ ਨੇ ਆਪਣੇ ਸਾਥੀਆਂ ਰਾਹੁਲ ਰਿਨਾਉ ਅਤੇ ਵਿਕੀ ਫਲਵਾਨ ਦੇ ਨਾਮ ਵੀ ਲਿਖੇ ਹਨ, ਜੋ ਗੋਦਾਰਾ ਗੈਂਗ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ: ਬੇਹੱਦ ਖ਼ੂਬਸੂਰਤ Influencer ਨੂੰ ਮਿਲੀ ਰੂਹ ਕੰਬਾਊ ਮੌਤ ! ਸਿਰਫ਼ 26 ਸਾਲ ਦੀ ਉਮਰ 'ਚ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗੀ'; Singer ਦੀ ਮੌਤ ਮਗਰੋਂ ਪਤਨੀ ਨੇ ਪਾਈ ਭਾਵੁਕ ਪੋਸਟ
NEXT STORY