ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰ ਅਤੇ ਗਾਇਕ ਰਿਸ਼ਭ ਟੰਡਨ ਦਾ 35 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਰਿਸ਼ਭ ਆਪਣੀ ਪਤਨੀ ਓਲੇਸੀਆ ਨੇਡੋਬੇਗੋਵਾ ਨਾਲ ਪਰਿਵਾਰ ਨੂੰ ਮਿਲਣ ਅਤੇ ਦਿਵਾਲੀ ਮਨਾਉਣ ਲਈ ਦਿੱਲੀ ਆਏ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਤਿਉਹਾਰ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਅਤੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਰਿਸ਼ਭ ਦੀ ਮੌਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੂੰ ਗਹਿਰੇ ਦੁੱਖ ਵਿੱਚ ਡੁੱਬੋ ਦਿੱਤਾ।
ਇਹ ਵੀ ਪੜ੍ਹੋ: ਬੇਹੱਦ ਖ਼ੂਬਸੂਰਤ Influencer ਨੂੰ ਮਿਲੀ ਰੂਹ ਕੰਬਾਊ ਮੌਤ ! ਸਿਰਫ਼ 26 ਸਾਲ ਦੀ ਉਮਰ 'ਚ ਛੱਡੀ ਦੁਨੀਆ

ਉਨ੍ਹਾਂ ਦੀ ਪਤਨੀ ਓਲੇਸਿਆ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਕਰਦੇ ਹੋਏ ਲਿਖਿਆ, “ਮੇਰੇ ਕੋਲ ਸ਼ਬਦ ਨਹੀਂ ਹਨ...ਤੁਸੀਂ ਮੈਨੂੰ ਛੱਡ ਕੇ ਚਲੇ ਗਏ... ਮੇਰੇ ਪਿਆਰੇ ਪਤੀ, ਦੋਸਤ, ਸਾਥੀ... ਮੈਂ ਸਹੁੰ ਖਾਂਦੀ ਹਾਂ ਕਿ ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗੀ। ਤੁਸੀਂ ਮਰੇ ਨਹੀਂ ਹੋ, ਤੁਸੀਂ ਮੇਰੇ ਨਾਲ ਹੋ, ਮੇਰੀ ਆਤਮਾ, ਮੇਰਾ ਦਿਲ, ਮੇਰਾ ਪਿਆਰ, ਮੇਰੇ ਰਾਜਾ।” ਉਨ੍ਹਾਂ ਨੇ ਕੁਝ ਯਾਦਗਾਰੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਕਿ ਰਿਸ਼ਭ ਨੇ ਰਸ਼ੀਅਨ ਅਦਾਕਾਰਾ ਮਾਡਲ ਓਲੇਸੀਆ ਨਾਲ ਸਾਲ 2019 ਵਿਚ ਵਿਆਹ ਕਰਾਇਆ ਸੀ। ਦੋਹਾਂ ਦੀ ਪਹਿਲੀ ਮੁਲਾਕਾਤ ਉਜਬੇਕੀਸਤਾਨ ਵਿਚ ਹੋਈ ਸੀ। ਦੋਹਾਂ ਨੂੰ ਪਿਆਰ ਹੋ ਗਿਆ ਅਤੇ ਰਿਸ਼ਤਾ ਅੱਗੇ ਵੱਧਦਾ ਗਿਆ।

ਫੈਨਜ਼ ਵੱਲੋਂ ਕਮੈਂਟਸ ਵਿੱਚ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਕਿਸੇ ਨੇ ਲਿਖਿਆ, “ਪਿਛਲੇ ਹਫ਼ਤੇ ਹੀ ਉਸ ਨਾਲ ਵੀਡੀਓ ਕਾਲ ‘ਤੇ ਗੱਲ ਹੋਈ ਸੀ, ਉਹ ਬਹੁਤ ਖੁਸ਼ ਸੀ... ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਸਾਡੇ ਵਿੱਚ ਨਹੀਂ।” ਹੋਰਾਂ ਨੇ ਉਨ੍ਹਾਂ ਨੂੰ “ਬਹੁਤ ਹੀ ਨੇਕ ਦਿਲ ਇਨਸਾਨ” ਦੱਸਦੇ ਹੋਏ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ: ਇਕ ਤੋਂ ਬਾਅਦ ਇਕ ਕਈ ਵਾਹਨਾਂ ਦੀ ਹੋਈ ਭਿਆਨਕ ਟੱਕਰ ! ਸੜਕ 'ਤੇ ਵਿਛ ਗਈਆਂ ਲਾਸ਼ਾਂ, 63 ਲੋਕਾਂ ਦੀ ਹੋਈ ਮੌਤ

ਰਿਸ਼ਭ ਟੰਡਨ ਨੇ ਕਈ ਮਿਊਜ਼ਿਕ ਪ੍ਰੋਜੈਕਟਾਂ ‘ਚ ਆਪਣੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ। ਉਨ੍ਹਾਂ ਦਾ ਆਖ਼ਰੀ ਗਾਣਾ ‘ਇਸ਼ਕ ਫਕੀਰਾਨਾ – ਮੇਰੀ ਇਸ਼ਕ ਕੀ ਕਹਾਣੀ’ 2025 ਦੇ ਵੈਲੇਟਾਈਨ ਡੇਅ ‘ਤੇ ਰਿਲੀਜ਼ ਹੋਇਆ ਸੀ, ਜਿਸਨੂੰ ਯੂਟਿਊਬ ‘ਤੇ 21 ਲੱਖ ਤੋਂ ਵੱਧ ਵਾਰ ਵੇਖਿਆ ਗਿਆ। ਪਰਿਵਾਰ ਨੇ ਰਿਸ਼ਭ ਦੀ ਯਾਦ ਵਿੱਚ ਫੇਅਰਵੈਲ ਸੈਰਮਨੀ ਦਾ ਐਲਾਨ ਕੀਤਾ ਹੈ। ਇਹ ਸਮਾਰੋਹ 24 ਅਕਤੂਬਰ ਦੁਪਹਿਰ 12 ਵਜੇ, ਲੋਧੀ ਰੋਡ ਕ੍ਰੀਮੇਸ਼ਨ ਗਰਾਊਂਡ, ਨਵੀਂ ਦਿੱਲੀ ਵਿੱਚ ਹੋਵੇਗਾ।
ਇਹ ਵੀ ਪੜ੍ਹੋ: 'ਦੀਆ ਔਰ ਬਾਤੀ ਹਮ' ਫੇਮ ਅਦਾਕਾਰਾ ਨੇ ਲਿਆ ਸੰਨਿਆਸ, ਐਕਟਿੰਗ ਦੀ ਦੁਨੀਆ ਤੋਂ ਬਣਾਈ ਦੂਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹਿਨਾਜ਼ ਗਿੱਲ ਦੀ ਫਿਲਮ ‘ਇਕ ਕੁੜੀ’ ਦਾ ਟ੍ਰੇਲਰ ਰਿਲੀਜ਼
NEXT STORY