ਮੁੰਬਈ (ਬਿਊਰੋ) : 'ਕਲਾ' 'ਚ ਅਨੁਸ਼ਕਾ ਸ਼ਰਮਾ ਨੇ ਇਕ ਰੈਟਰੋ ਸੁਪਰਸਟਾਰ ਵਜੋਂ ਆਪਣੇ ਕੈਮਿਓ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ 'ਚ ਉਸ ਦੀ ਦਿੱਖ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ ਤੇ ਅਜਿਹਾ ਲੱਗਦਾ ਹੈ ਕਿ ਇਹ ਦਰਸ਼ਕਾਂ 'ਚ ਇਕ ਵੱਡੀ ਚਰਚਾ ਦਾ ਬਿੰਦੂ ਬਣ ਗਿਆ ਹੈ, ਜੋ ਇਸ ਬਾਰੇ ਸੋਚ ਰਹੇ ਹਨ ਕਿ ਉਹ ਉਸ ਨੂੰ ਸਕ੍ਰੀਨ 'ਤੇ ਕਿਵੇਂ ਦੇਖਣਾ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ
'ਕਲਾ' ਫ਼ਿਲਮ ਦੇ ਬਹੁਤ ਹੀ ਚਰਚਿਤ ਗੀਤ 'ਘੋੜੇ ਪੇ ਸਵਾਰ' 'ਚ ਅਨੁਸ਼ਕਾ ਸ਼ਰਮਾ ਦੀ ਖ਼ਾਸ ਦਿੱਖ ਬਾਰੇ ਬਹੁਤ ਸਾਰੇ ਲੋਕ ਦਿਲਚਸਪੀ ਨਾਲ ਗੱਲ ਕਰ ਰਹੇ ਹਨ। ਫ਼ਿਲਮ 'ਚ ਅਨੁਸ਼ਕਾ ਸ਼ਰਮਾ ਇਕ ਬਲੈਕ ਐਂਡ ਵ੍ਹਾਈਟ ਅਸੈਂਬਲ 'ਚ 1940 ਦੇ ਦਹਾਕੇ ਦੇ ਸਟਾਰ ਦੇ ਰੂਪ 'ਚ ਗੀਤ 'ਚ ਲਿਪ-ਸਿੰਕ ਕਰਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਨੂੰ ਪ੍ਰਤਿਭਾਸ਼ਾਲੀ ਤ੍ਰਿਪਤੀ ਡਿਮਰੀ ਦੇ ਕਿਰਦਾਰ ਕਲਾ ਮੰਜੂਸ਼੍ਰੀ ਦੁਆਰਾ ਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਮਾਨਸਾ ਪੁਲਸ ਨੇ ਕੀਤੀ ਘੰਟਿਆਂਬੱਧੀ ਪੁੱਛਗਿੱਛ
ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ, ''ਮੈਂ ਇਹ ਗੀਤ ਮਨੋਰੰਜਨ ਲਈ ਕੀਤਾ ਸੀ ਤੇ ਮੈਨੂੰ ਇਸ 'ਚ ਬਹੁਤ ਮਜ਼ਾ ਆਇਆ। ਮੈਨੂੰ ਪੁਰਾਣੇ ਜ਼ਮਾਨੇ ਦੀ ਅਦਾਕਾਰਾ ਦੀ ਭੂਮਿਕਾ ਨਿਭਾਉਣ ਦਾ ਬਹੁਤ ਮਜ਼ਾ ਆਇਆ ਤੇ ਲੋਕਾਂ ਦਾ ਹੁੰਗਾਰਾ ਦੇਖ ਕੇ ਮੈਂ ਖੁਸ਼ ਹਾਂ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਟਾਈਟ ਡਰੈੱਸ 'ਚ ਨੀਰੂ ਬਾਜਵਾ ਦਾ ਦਿਲਕਸ਼ ਅੰਦਾਜ਼, ਵੇਖੋ ਤਸਵੀਰਾਂ
NEXT STORY