ਸਪੋਰਟਸ ਡੈਸਕ- ਆਈ.ਸੀ.ਸੀ. (ICC) ਵੱਲੋਂ ਜਾਰੀ ਤਾਜ਼ਾ ਟੀ-20 ਇੰਟਰਨੈਸ਼ਨਲ ਰੈਂਕਿੰਗ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਸਿੱਕਾ ਜਮਾਇਆ ਹੈ। ਭਾਰਤੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਰੈਂਕਿੰਗ ਵਿੱਚ ਹੈਰਾਨੀਜਨਕ ਛਾਲ ਮਾਰਦਿਆਂ 17 ਬੱਲੇਬਾਜ਼ਾਂ ਨੂੰ ਪਛਾੜ ਦਿੱਤਾ ਹੈ ਅਤੇ ਟਾਪ-10 ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਦੂਜੇ ਪਾਸੇ, ਨੌਜਵਾਨ ਸਟਾਰ ਅਭਿਸ਼ੇਕ ਸ਼ਰਮਾ ਦੁਨੀਆ ਦੇ ਨੰਬਰ-1 ਬੱਲੇਬਾਜ਼ ਵਜੋਂ ਬਰਕਰਾਰ ਹਨ।
ਤਾਜ਼ਾ ਰੈਂਕਿੰਗ ਅਨੁਸਾਰ ਈਸ਼ਾਨ ਕਿਸ਼ਨ ਹੁਣ 8ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 17 ਖਿਡਾਰੀਆਂ ਨੂੰ ਮਾਤ ਦਿੱਤੀ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਅਭਿਸ਼ੇਕ ਸ਼ਰਮਾ 891 ਰੇਟਿੰਗ ਪੁਆਇੰਟਾਂ ਨਾਲ ਪਹਿਲੇ ਨੰਬਰ 'ਤੇ ਕਾਬਜ਼ ਹਨ, ਭਾਵੇਂ ਕਿ ਉਹ ਮੌਜੂਦਾ ਟੀ-20 ਵਿਸ਼ਵ ਕੱਪ ਵਿੱਚ ਅਮਰੀਕਾ (USA) ਖਿਲਾਫ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ ਹਨ।
ਬੱਲੇਬਾਜ਼ੀ ਵਿੱਚ ਟਾਪ-10 ਦੀ ਸਥਿਤੀ:
• ਅਭਿਸ਼ੇਕ ਸ਼ਰਮਾ: ਨੰਬਰ 1
• ਫਿਲ ਸਾਲਟ: ਨੰਬਰ 2
• ਪਾਥੁਮ ਨਿਸੰਕਾ: 3 ਬੱਲੇਬਾਜ਼ਾਂ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ 'ਤੇ ਪਹੁੰਚੇ
• ਤਿਲਕ ਵਰਮਾ: ਚੌਥੇ ਨੰਬਰ 'ਤੇ
• ਸੂਰਿਆਕੁਮਾਰ ਯਾਦਵ: ਛੇਵੇਂ ਸਥਾਨ 'ਤੇ
• ਈਸ਼ਾਨ ਕਿਸ਼ਨ: ਅੱਠਵੇਂ ਸਥਾਨ 'ਤੇ
ਗੇਂਦਬਾਜ਼ੀ 'ਚ ਵਰੁਣ ਚੱਕਰਵਰਤੀ ਦਾ ਜਲਵਾ
ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਵਰੁਣ ਚੱਕਰਵਰਤੀ ਦੁਨੀਆ ਦੇ ਨੰਬਰ-1 ਗੇਂਦਬਾਜ਼ ਬਣੇ ਹੋਏ ਹਨ। ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਇੱਕ ਸਥਾਨ ਦਾ ਸੁਧਾਰ ਕਰਦਿਆਂ ਦੂਜਾ ਦਰਜਾ ਹਾਸਲ ਕੀਤਾ ਹੈ। ਜ਼ਿੰਬਾਬਵੇ ਦੇ ਗੇਂਦਬਾਜ਼ ਬ੍ਰੈਡ ਇਵਾਂਸ ਨੇ ਵੀ ਵੱਡੀ ਛਾਲ ਮਾਰਦਿਆਂ 10 ਖਿਡਾਰੀਆਂ ਨੂੰ ਪਛਾੜ ਕੇ 5ਵਾਂ ਸਥਾਨ ਹਾਸਲ ਕੀਤਾ ਹੈ।
ਪਾਕਿਸਤਾਨ ਦੇ ਸੈਮ ਅਯੂਬ ਟੀ-20 ਆਲਰਾਊਂਡਰਾਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੇ ਹਾਰਦਿਕ ਪੰਡਿਆ ਤੀਜੇ ਸਥਾਨ 'ਤੇ ਹਨ, ਜਦਕਿ ਸਕਾਟਲੈਂਡ ਖਿਲਾਫ ਨੇਪਾਲ ਨੂੰ ਜਿੱਤ ਦਿਵਾਉਣ ਵਾਲੇ ਦੀਪੇਂਦਰ ਸਿੰਘ ਐਰੀ ਦੋ ਸਥਾਨਾਂ ਦੇ ਸੁਧਾਰ ਨਾਲ ਚੌਥੇ ਨੰਬਰ 'ਤੇ ਪਹੁੰਚ ਗਏ ਹਨ।
T20 WC ਸੁਪਰ 8 ਲਈ ਕੁਆਲੀਫਾਈ ਕਰਨ ਵਾਲੀ ਟੀਮ ਨੂੰ ਝਟਕਾ, ਸਟਾਰ ਤੇਜ਼ ਗੇਂਦਬਾਜ਼ ਟੂਰਨਾਮੈਂਟ ਤੋਂ ਬਾਹਰ
NEXT STORY