ਮੁੰਬਈ : ਬਾਲੀਵੁੱਡ ਅਦਾਕਾਰ ਰਾਹੁਲ ਰਾਏ ਛੇਤੀ ਹੀ ਰਿਚਾ ਚੱਢਾ ਸਟਾਰਰ ਫਿਲਮ 'ਕੈਬਰੇ' ਵਿਚ ਇਕ ਕੈਮੀਓ ਕਰਦੇ ਨਜ਼ਰ ਆਉਣਗੇ। ਇਸ 'ਚ ਉਹ ਆਪਣੀ ਸੁਪਰਹਿੱਟ ਫਿਲਮ 'ਆਸ਼ਿਕੀ' ਦੀਆਂ ਯਾਦਾਂ ਤਾਜ਼ੀਆਂ ਕਰਦੇ ਨਜ਼ਰ ਆਉਣਗੇ। ਫਿਲਮ 'ਕੈਬਰੇ' ਦਾ ਨਿਰਮਾਣ ਪੂਜਾ ਭੱਟ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 47 ਸਾਲਾ ਰਾਹੁਲ ਰਾਏ ਇਸ ਫਿਲਮ ਵਿਚ 'ਆਸ਼ਿਕੀ' ਦੇ ਆਪਣਾ ਮਸ਼ਹੂਰ ਪੋਜ਼ ਦੁਹਰਾਉਂਦੇ ਨਜ਼ਰ ਆਉਣਗੇ। ਇਸ ਪੋਜ਼ ਵਿਚ ਰਾਹੁਲ ਦੇ ਸਿਰ 'ਤੇ ਉਨ੍ਹਾਂ ਦੀ ਜੈਕੇਟ ਹੋਵੇਗੀ।
ਪੂਜਾ ਭੱਟ ਨੇ ਦੱਸਿਆ, ''ਫਿਲਮ 'ਕੈਬਰੇ' ਵਿਚ ਇਕ ਸਪੈਸ਼ਲ ਗੀਤ ਹੈ 'ਪਾਨੀ ਪਾਨੀ...', ਇਹ ਮੇਰਾ ਪਹਿਲਾ ਆਈਟਮ ਗੀਤ ਹੈ। ਫਿਲਮ ਦੀ ਕਹਾਣੀ ਇਕ ਅਜਿਹੀ ਕੁੜੀ 'ਤੇ ਅਧਾਰਿਤ ਹੈ, ਜੋ ਡਾਂਸਰ ਤੋਂ ਸੁਪਰ ਸਟਾਰ ਤੱਕ ਦਾ ਸਫਰ ਤੈਅ ਕਰਦੀ ਹੈ। ਇਸ ਗੀਤ ਰਾਹੀਂ ਅਸੀਂ ਉਸ ਦੇ ਪੂਰੇ ਸਫਰ ਨੂੰ ਦਿਖਾਵਾਂਗੇ। ਇਸ ਗੀਤ ਵਿਚ ਰਾਹੁਲ ਰਿਚਾ ਚੱਢਾ ਨਾਲ ਆਪਣਾ ਮਸ਼ਹੂਰ ਪੋਜ਼ ਦਿੰਦੇ ਨਜ਼ਰ ਆਉਣਗੇ। ਬਹੁਤ ਘੱਟ ਲੋਕ ਜਾਣਦੇ ਹਨ ਕਿ 'ਆਸ਼ਿਕੀ' ਪਹਿਲਾਂ ਮੈਨੂੰ ਆਫਰ ਹੋਈ ਸੀ ਪਰ ਉਸ ਵੇਲੇ ਮੈਂ ਆਪਣੀ ਲਵ ਲਾਈਫ 'ਚ ਕਾਫੀ ਬਿਜ਼ੀ ਸੀ ਪਰ ਹੁਣ ਮੈਨੂੰ ਉਸ ਫਿਲਮ ਦੇ ਦ੍ਰਿਸ਼ ਦੁਹਰਾਉਣ ਦਾ ਮੌਕਾ ਮਿਲ ਰਿਹਾ ਹੈ।''
ਦੱਸ ਦੇਈਏ ਕਿ '90 ਦੇ ਦਹਾਕੇ 'ਚ ਮਿਊਜ਼ੀਕਲ ਬਲਾਕ ਬਸਟਰ 'ਆਸ਼ਿਕੀ' ਨੂੰ ਪੂਜਾ ਦੇ ਫਿਲਮਕਾਰ ਪਿਤਾ ਮਹੇਸ਼ ਭੱਟ ਨੇ ਨਿਰਦੇਸ਼ਿਤ ਕੀਤਾ ਸੀ। ਇਸ ਫਿਲਮ ਨੇ ਰਾਹੁਲ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਉਹ 'ਸਪਨੇ ਸਾਜਨ ਕੇ', 'ਜੁਨੂਨ' ਅਤੇ 'ਪਿਆਰ ਕਾ ਸਾਇਆ' ਵਰਗੀਆਂ ਕਈ ਫਿਲਮਾਂ ਵਿਚ ਨਜ਼ਰ ਆਏ ਸਨ ਪਰ ਸਫਲਤਾ ਹਾਸਲ ਨਾ ਕਰ ਸਕੇ। ਰਾਹੁਲ ਰਾਏ ਪਿਛਲੀ ਵਾਰ ਸਿਲਵਰ ਸਕ੍ਰੀਨ 'ਤੇ ਫਿਲਮ 'ਅਦਾ..ਅ ਵੇ ਆਫ ਲਾਈਫ' 'ਚ ਨਜ਼ਰ ਆਏ ਸਨ।
(Watch Pics) ਬੋਲਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਨੂੰ Happy Birthday
NEXT STORY