ਜਲੰਧਰ (ਬਿਊਰੋ) - ਪੰਜਾਬੀ ਅਦਾਕਾਰ ਰਾਣਾ ਰਣਬੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਆਪਣੀਆਂ ਤਸਵੀਰਾਂ ਤਸਵੀਰਾਂ, ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਰਾਣਾ ਰਣਬੀਰ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਪੁੱਤਰ ਵਾਰਿਸ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਖ਼ਾਸ ਕੈਪਸ਼ਨ ਵੀ ਲਿਖੀ ਹੈ।
ਦੱਸ ਦਈਏ ਕਿ ਰਾਣਾ ਰਣਬੀਰ ਨੇ ਲਿਖਿਆ ਹੈ- ''ਅਸਲੀ ਇਮਤਿਹਾਨ, ਮੌਜ ਮਸਤੀ, ਸੋਚ ਸਮਝ ਤੇ ਹੁਨਰ ਦੀ ਯਾਤਰਾ ਬਾਰਵੀਂ ਕਲਾਸ ਤੋਂ ਬਾਅਦ ਈ ਸ਼ੁਰੂ ਹੁੰਦੀ ਆ ਵਾਰਿਸ ਪੁੱਤ। ਖੁਦ 'ਚ ਯਕੀਨ ਰੱਖ ਕੇ, ਸਿੱਖਦਿਆਂ ਹੋਇਆਂ ਲਗਨ ਲਿਆਕਤ ਇਮਾਨਦਾਰੀ ਜਨੂੰਨ ਤੇ ਮਿਹਨਤ ਨਾਲ ਆਪਣੇ ਰਾਹ ‘ਤੇ ਨਿਰਭੈ ਤੇ ਨਿਰਵੈਰ ਚੱਲਦਾ ਰਹੀਂ। ਲਵ ਯੂ।
ਇਸ ਪੋਸਟ ਦਾ ਮਕਸਦ ਤੇਰੇ ਬਹਾਨੇ ਤੇਰੀ ਉਮਰ ਦੇ ਬਾਕੀ ਮੁੰਡੇ ਕੁੜੀਆਂ ਨਾਲ ਗੱਲ ਕਰਨਾ ਵੀ ਹੈ, ਜੋ ਤੇਰੇ ਲਈ ਕਿਹਾ ਉਹ ਸਭ ਦੇ ਧੀਆਂ ਪੁੱਤਾਂ ਲਈ ਵੀ ਹੈ। ਖੁਸ਼ ਰਹੋ। ਲਕੀਰ ਦਾ ਫ਼ਕੀਰ ਨਾ ਬਣੀਂ। ਵਿੱਦਿਆ ਵਿਚਾਰਣ ਵਾਲੇ ਵਿਚਾਰੇ ਅਤੇ ਬੇਚਾਰੇ ਨਹੀਂ ਰਹਿੰਦੇ। ਵਿੱਦਿਆ ਵਿਚਾਰਦੇ ਰਹਿਣਾ। ਤੇਰੇ ਚੰਗਾ ਅਤੇ ਸਿਆਣਾ ਹੋਣ ਚ ਤੇਰੀ ਮਾਂ, ਭੈਣ ਤੇ ਤੇਰੇ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੈ। ਯਾਦ ਰੱਖਣਾ ਕਿ ਕਿੱਥੇ ਨਾਂਹ ਕਹਿਣੀ ਹੈ ਤੇ ਕਿੱਥੇ ਹਾਂ। ਜ਼ਿੰਦਾਬਾਦ।''
ਰਾਣਾ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਉਹ ਜਿੱਥੇ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ। ਉੱਥੇ ਹੀ ਆਪਣੀ ਵਧੀਆ ਲੇਖਣੀ ਦੇ ਲਈ ਵੀ ਮਸ਼ਹੂਰ ਹਨ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਉਨ੍ਹਾਂ ਨੇ ਲਿਖੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰਾ ਰੂਪਾਲੀ ਗਾਂਗੁਲੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲ਼ਿਖ ਕੇ ਕੀਤੀ ਇਹ ਅਪੀਲ
NEXT STORY