ਮੁੰਬਈ : ਬਾਲੀਵੁੱਡ ਸਿਤਾਰੇ ਆਪਣੇ ਸੰਬੰਧਾਂ ਕਾਰਨ ਸੁਰਖੀਆਂ ਬਟੋਰਦੇ ਰਹਿੰਦੇ ਹਨ। ਆਏ ਦਿਨ ਇਨ੍ਹਾਂ ਦੇ ਪ੍ਰੇਮ ਸੰਬੰਧ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਨ੍ਹਾਂ ਦੇ ਪ੍ਰਸ਼ੰਸਕ ਵੀ ਇਨ੍ਹਾਂ ਦੇ ਨਿਜੀ ਜੀਵਨ ਦੀਆਂ ਖ਼ਬਰਾ ਨੂੰ ਜਾਣਨ ਲਈ ਉਤਸ਼ਾਹਿਤ ਰਹਿੰਦੇ ਹਨ। ਹੁਣੇ ਜਿਹੇ ਹੋਏ ਰਣਬੀਰ-ਕੈਟਰੀਨਾ ਦੇ ਬ੍ਰੇਕਅੱਪ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਉਹ ਦੋਵੇਂ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ ਵੀ ਕਰ ਰਹੇ ਹਨ। ਫਿਲਮ 'ਜੱਗਾ ਜਾਸੂਸ' ਦੇ ਨਿਰਦੇਸ਼ਕ ਅਯਾਨ ਮੁਖਰਜੀ ਦੋਵਾਂ ਨੂੰ ਨੇੜੇ ਲਿਆਉਣ ਲਈ ਕਾਫੀ ਕੋਸ਼ਿਸ਼ਾਂ ਕਰ ਰਹੇ ਹਨ ਪਰ ਕੋਈ ਲਾਭ ਨਹੀਂ ਹੋ ਰਿਹਾ। ਦੂਜੇ ਪਾਸੇ ਰਣਬੀਰ ਆਪਣੀ ਸਾਬਕਾ ਪ੍ਰੇਮਿਕਾ ਦੀਪਿਕਾ ਪਾਦੁਕੋਣ ਨਾਲ ਫਿਰ ਤੋਂ ਨੇੜਤਾ ਕਾਰਨ ਸੁਰਖੀਆਂ ਬਟੋਰ ਰਹੇ ਹਨ। ਰਿਪੋਰਟਸ ਅਨੁਸਾਰ ਰਣਬੀਰ ਹੁਣੇ ਜਿਹੇ ਦੀਪਿਕਾ ਨੂੰ ਮਿਲਣ ਲਾਸ ਏਂਜਲਸ ਤੱਕ ਪਹੁੰਚ ਗਏ, ਜਿਥੇ ਦੀਪਿਕਾ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'xxx' ਦੀ ਸ਼ੂਟਿੰਗ ਕਰ ਰਹੀ ਸੀ। ਦੋਹਾਂ ਨੇ ਸੈੱਟ 'ਤੇ ਕਾਫੀ ਸਮਾਂ ਇੱਕਠੇ ਬਿਤਾਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਆਪਣੀ ਫਿਲਮ 'xxx' ਤੋਂ ਥੋੜ੍ਹਾ ਸਮਾਂ ਕੱਢ ਕੇ ਦੀਪਿਕਾ ਲੰਡਨ ਤੋਂ ਮੁੰਬਈ ਆਈ ਸੀ, ਤਾਂ ਵੀ ਦੀਪਿਕਾ ਰਣਬੀਰ ਨੂੰ ਸਭ ਤੋਂ ਪਹਿਲਾਂ ਮਿਲੀ ਸੀ। ਉਸ ਸਮੇਂ ਵੀ ਉਨ੍ਹਾਂ ਨੇ ਇੱਕਠੇ ਇਕ ਘੰਟਾ ਬਿਤਾਇਆ ਸੀ। ਅੱਗੇ ਦੇਖੋ ਦੀਪਿਕਾ-ਰਣਬੀਰ ਦੀਆਂ ਖਾਸ ਤਸਵੀਰਾਂ—
ਮਰਹੂਮ ਅਦਾਕਾਰ ਪ੍ਰਾਣ ਦੀ ਪਤਨੀ ਦਾ ਦਿਹਾਂਤ
NEXT STORY