ਜਲੰਧਰ (ਪੁਨੀਤ)- ਡਰਾਈਵਿੰਗ ਟਰੈਕ ’ਤੇ ਲਾਇਸੈਂਸ ਨਾਲ ਸਬੰਧਤ ਕੰਮ ’ਚ ਵਿਘਨ ਪੈਣਾ ਹੁਣ ਆਮ ਗੱਲ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਇਕ ਵਾਰ ਫਿਰ ਤਕਨੀਕੀ ਖ਼ਰਾਬੀ ਕਾਰਨ ਕੰਮ ਠੱਪ ਹੋ ਗਿਆ, ਜਿਸ ਕਾਰਨ ਸਵੇਰ ਤੋਂ ਟੈਸਟ ਦੇਣ ਲਈ ਕਤਾਰਾਂ ਵਿਚ ਖੜ੍ਹੇ ਬਿਨੈਕਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਕ੍ਰਮ ਵਿਚ ਦਫ਼ਤਰ ਦੇ ਦਰਵਾਜ਼ੇ ’ਤੇ ਇਕ ਛਪਿਆ ਹੋਇਆ ਨੋਟ ਚਿਪਕਾਇਆ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ 15 ਜੁਲਾਈ ਨੂੰ ਤਕਨੀਕੀ ਕਾਰਨਾਂ ਕਰਕੇ ਸਿਸਟਮ ਬੰਦ ਹੈ। ਨੋਟਿਸ ਦੇ ਬਾਵਜੂਦ ਕੁਝ ਲੋਕ ਸਿਸਟਮ ਦੇ ਕੰਮ ਕਰਨ ਤੇ ਆਪਣੀ ਵਾਰੀ ਆਉਣ ਦੀ ਉਡੀਕ ਕਰ ਰਹੇ ਸਨ, ਤਾਂ ਜੋ ਉਨ੍ਹਾਂ ਨੂੰ ਦੋਬਾਰਾ ਨਾ ਆਉਣਾ ਪਵੇ।

ਇਹ ਵੀ ਪੜ੍ਹੋ: ਪੂਰੀ ਦੁਨੀਆ 'ਚ ਪੰਜਾਬ ਪੁਲਸ ਦਾ ਡੰਕਾ, 13 ਖਿਡਾਰੀਆਂ ਨੇ ਅਮਰੀਕਾ 'ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ
ਇਹ ਵੇਖਿਆ ਜਾ ਰਿਹਾ ਹੈ ਕਿ ਬਿਨੈਕਾਰਾਂ ਨੂੰ ਵਾਰ-ਵਾਰ ਟੈਸਟ ਦੇਣ ਲਈ ਆਉਣ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਰਵਰ ਡਾਊਨ ਤੇ ਕੈਮਰੇ ਖਰਾਬ ਹੋਣਾ ਜਨਤਾ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਵਾਰ-ਵਾਰ ਸਮੱਸਿਆਵਾਂ ਆਉਣ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ, ਜਿਸ ਕਾਰਨ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: Fauja singh ਦੀ ਘਰੋਂ ਨਿਕਲਦਿਆਂ ਦੀ CCTV ਆਈ ਸਾਹਮਣੇ, ਵੇਖੋ ਘਰੋਂ ਨਿਕਲਣ ਤੋਂ ਬਾਅਦ ਕੀ ਹੋਇਆ

ਤੁਹਾਨੂੰ ਟੈਸਟ ਲਈ ਦੋਬਾਰਾ ਅਪਾਇੰਟਮੈਂਟ ਲੈਣੀ ਪਵੇਗੀ
ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਡਰਾਈਵਿੰਗ ਟੈਸਟ ਦੇਣ ਲਈ ਅਪਾਇੰਟਮੈਂਟ ਲਈ ਸੀ, ਉਨ੍ਹਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਇਸ ਕਾਰਨ ਉਕਤ ਲੋਕਾਂ ਨੂੰ ਦੋਬਾਰਾ ਅਪਾਇੰਟਮੈਂਟ ਲੈਣੀ ਪਵੇਗੀ, ਜਿਸ ਨਾਲ ਮੁਸ਼ਕਿਲ ਆਵੇਗੀ। ਵਿਕਾਸ ਕੁਮਾਰ, ਜੋ ਆਪਣੀ ਧੀ ਨੂੰ ਟੈਸਟ ਦਵਾਉਣ ਲਈ ਲੈ ਕੇ ਆਏ ਸਨ, ਨੇ ਕਿਹਾ ਕਿ ਪਿਛਲੇ ਹਫ਼ਤੇ ਉਹ ਆਪਣੇ ਪੁੱਤਰ ਨੂੰ ਟੈਸਟ ਲਈ ਲੈ ਕੇ ਆਏ ਸਨ ਅਤੇ ਫਿਰ ਵੀ ਕਿਸੇ ਸਮੱਸਿਆ ਕਾਰਨ ਉਨ੍ਹਾਂ ਨੂੰ ਦੁਬਾਰਾ ਅਪਾਇੰਟਮੈਂਟ ਲੈਣੀ ਪਈ। ਉਨ੍ਹਾਂ ਕਿਹਾ ਕਿ ਹੁਣ ਦੋਬਾਰਾ ਅਪਾਇੰਟਮੈਂਟ ਲੈਣੀ ਪਵੇਗੀ, ਜੋਕਿ ਕਿਸੇ ਸਮੱਸਿਆ ਤੋਂ ਘੱਟ ਨਹੀਂ ਹੈ। ਵਿਕਾਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿਉਂਕਿ ਕੰਮਕਾਜੀ ਦਿਨ ਦੌਰਾਨ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੂਰੀ ਦੁਨੀਆ 'ਚ ਪੰਜਾਬ ਪੁਲਸ ਦਾ ਡੰਕਾ, 13 ਖਿਡਾਰੀਆਂ ਨੇ ਅਮਰੀਕਾ 'ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ
NEXT STORY