ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਅਦਾਕਾਰਾ ਰਵੀਨਾ ਟੰਡਨ 90 ਦਹਾਕੇ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾ ’ਚੋਂ ਇਕ ਹੈ। ਭਾਵੇਂ ਲੰਬੇ ਸਮੇਂ ਤੋਂ ਅਦਾਕਾਰਾ ਫ਼ਿਲਮਾਂ ਤੋਂ ਦੂਰ ਹੈ ਪਰ ਇਸ ਦੇ ਬਾਵਜੂਦ ਉਹ ਚਰਚਾ ਦਾ ਹਿੱਸਾ ਬਣੀ ਰਹਿੰਦੀ ਹੈ।
ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ। ਉਸ ’ਚ ਹਮੇਸ਼ਾ ਖੂਬਸੂਰਤ ਨਜ਼ਰ ਆਉਂਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਆਪਣੀਆਂ ਇਕ ਤੋਂ ਵਧ ਕੇ ਇਕ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼, ਜਾਣੋ ਇਸ ਕਾਰ ਦੀ ਕੀਮਤ
ਹਾਲ ਹੀ ’ਚ ਰਵੀਨਾ ਟੰਡਨ ਨੇ ਆਪਣੀਆਂ ਗਲੈਮਰਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਬੋਲਡ ਲੁੱਕ ਨਜ਼ਰ ਆਈ ਹੈ।
ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਕ ਵਾਰ ਫ਼ਿਰ ਅਦਾਕਾਰਾ ਖੂਬਸੂਰਤੀ ਕਾਰਨ ਇਕ ਸੁਰਖੀਆਂ ’ਚ ਆ ਗਈ ਹੈ।
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਰੈੱਡ ਕਲਰ ਦੀ ਡਰੈੱਸ ਪਾਈ ਹੈ। ਇਸ ’ਚ ਅਦਾਕਾਰਾ ਦੀ ਹੌਟ ਲੁੱਕ ਨਜ਼ਰ ਆ ਰਹੀ ਹੈ। ਇਸ ਦੇ ਨਾਲ ਰਵੀਨਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਦੀ ਪੌਨੀ ਕੀਤੀ ਹੋਈ ਹੈ।
ਰਵੀਨਾ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਹੁਣ ਅਦਾਕਾਰਾ ਦੀ ਇਹ ਲੁੱਕ ਪ੍ਰਸ਼ੰਸਕਾਂ ’ਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਸੈਫ਼-ਕਰੀਨਾ ਨੇ ਖ਼ਰੀਦੀ ਆਰਾਮਦਾਇਕ ‘ਜੀਪ ਰੈਂਗਲਰ ਰੂਬੀਕਨ’, ਕੀਮਤ ਜਾਣਕੇ ਹੋ ਜਾਓਗੇ ਹੈਰਾਨ
ਅਦਾਕਾਰਾ ਦੀ ਇਸ ਲੁੱਕ ਦੇ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼, ਜਾਣੋ ਇਸ ਕਾਰ ਦੀ ਕੀਮਤ
NEXT STORY