ਮੁੰਬਈ- ਬੀ-ਟਾਊਨ ਦੀ ਮਸ਼ਹੂਰ ਜੋੜੀ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਦੇ ਜਿਗਰ ਦਾ ਟੁਕੜਾ ਯਾਨੀ ਸਬਾ ਇਬਰਾਹਿਮ 6 ਨਵੰਬਰ ਨੂੰ ਦੁਲਹਨ ਬਣੀ ਹੈ। ਸਬਾ ਦੇ ਵਿਆਹ ’ਚ ਭਰਾ ਸ਼ੋਏਬ ਅਤੇ ਭਾਬੀ ਦੀਪਿਕਾ ਨੇ ਕੋਈ ਕਸਰ ਨਹੀਂ ਛੱਡੀ।
ਸਬਾ ਨੇ ਲਖਨਊ ਦੇ ਮੌਦਾਹਾ ’ਚ ਆਪਣੇ ਮੰਗੇਤਰ ਖ਼ਾਲਿਦ ਨਿਆਜ਼ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਲਾਲ ਜੋੜੇ ’ਚ ਦੁਲਹਨ ਬਣੀ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼ (ਤਸਵੀਰਾਂ)
ਸਬਾ ਆਈਵਰੀ ਕਲਰ ਦੇ ਜੋੜੇ ’ਚ ਨਜ਼ਰ ਆ ਰਹੀ ਹੈ, ਜਿਸ ’ਤੇ ਗੋਲਡਨ ਕਲਰ ਦਾ ਵਰਕ ਕੀਤਾ ਗਿਆ ਹੈ। ਇਸ ਦੌਰਾਨ ਸਬਾ ਨੇ ਸਿਰ 'ਤੇ ਲਾਲ ਰੰਗ ਦਾ ਦੁਪੱਟਾ ਲਿਆ ਹੈ। ਜਿਸ ਨੂੰ ਗੋਟੇ ਨਾਲ ਸਜਾਇਆ ਗਿਆ ਹੈ।
ਹੈਵੀ ਨੈਕਲੇਸ, ਮਾਂਗ ਟਿੱਕਾ, ਨੱਥ, ਹੱਥਾਂ ’ਤੇ ਸਜਾਈ ਮਹਿੰਦੀ ਲਾੜੀ ਬਣੀ ਸਬਾ ਦੀ ਲੁੱਕ ਨੂੰ ਹੋਰ ਵਧਾ ਰਹੀ ਹੈ। ਇੰਨਾ ਹੀ ਨਹੀਂ ਸਬਾ ਨੇ ਆਪਣੇ ਹੱਥਾਂ ’ਚ ਲਾਲ ਫੁੱਲਾਂ ਨਾਲ ਬਣੀ ਜਿਊਲਰੀ ਵੀ ਪਹਿਨੀ ਹੋਈ ਹੈ।
ਇਸ ਦੇ ਨਾਲ ਹੀ ਸਬਾ ਦੇ ਪਤੀ ਮੈਚਿੰਗ ਕੁੜਤਾ ਪਜਾਮੇ ’ਚ ਸ਼ਾਨਦਾਰ ਲੱਗ ਰਹੇ ਹਨ। ਦਲਹਨ ਬਣੀ ਸਬਾ ਨੇ ਆਪਣੀ ਭਾਬੀ ਦੀਪਿਕਾ ਨਾਲ ਐਂਟਰੀ ਕੀਤੀ।
ਇਸ ਦੇ ਨਾਲ ਹੀ ਸ਼ੋਏਬ ਇਬਰਾਹਿਮ ਅਤੇ ਹੋਰ ਕਰੀਬੀ ਰਿਸ਼ਤੇਦਾਰ ਸਬਾ ਨੂੰ ਫੁੱਲਾਂ ਦੇ ਹੇਠਾਂ ਵਿਆਹ ਵਾਲੀ ਥਾਂ 'ਤੇ ਲੈ ਕੇ ਆਉਂਦੇ ਹਨ।ਸਬਾ ਨੇ ਆਪਣਾ ਚਿਹਰਾ ਲੰਬੇ ਪਰਦੇ ਹੇਠ ਛੁਪਾਇਆ ਹੈ।
ਇਹ ਵੀ ਪੜ੍ਹੋ- ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ
ਦੂਜੇ ਪਾਸੇ ਦੀਪਿਕਾ ਗੁਲਾਬੀ ਰੰਗ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ੋਏਬ ਕਾਲੇ ਰੰਗ ਦਾ ਕੁੜਤਾ-ਪਜਾਮਾ ਪਹਿਨੇ ਹੋਏ ਨਜ਼ਰ ਆਏ। ਜਿਸ ਦੇ ਨਾਲ ਉਨ੍ਹਾਂ ਨੇ ਗੁਲਾਬੀ ਧਾਗੇ ਵਾਲੀ ਵਰਕ ਜੈਕੇਟ ਪਾਈ ਹੋਈ ਸੀ।
ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼ (ਤਸਵੀਰਾਂ)
NEXT STORY