ਮੁੰਬਈ : ਆਪਣੇ ਜ਼ਮਾਨੇ ਦੀ ਖੂਬਸੂਰਤ ਅਭਿਨੇਤਰੀ ਸਾਧਨਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ। ਸਾਧਨਾ ਦਾ ਨਾਂ ਹਿੰਦੀ ਫਿਲਮਾਂ ਦੇ ਇਤਿਹਾਸ ਵਿਚ ਟੌਪ ਦੀਆਂ ਹੀਰੋਇਨਾਂ ਵਿਚ ਲਿਆ ਜਾਂਦਾ ਹੈ। ਉਸਨੇ ਹਿੰਦੀ ਸਿਨੇਮਾ ਨੂੰ ਕਈ ਬੇਹਤਰੀਨ ਫਿਲਮਾਂ ਦਿੱਤੀਆਂ। ਕਰੀਬ 35 ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਸ ਅਭਿਨੇਤਰੀ ਦੀਆਂ ਬੇਹਤਰੀਨ ਫਿਲਮਾਂ ਵਿਚ 'ਆਰਜੂ', 'ਮੇਰਾ ਸਾਇਆ', 'ਮੇਰੇ ਮਹਿਬੂਬ' ਅਤੇ 'ਰਾਜਕੁਮਾਰ' ਸ਼ਾਮਲ ਹਨ।
60-70 ਦੇ ਦਹਾਕੇ ਵਿਚ ਸਾਧਨਾ ਫਿਲਮ ਇੰਡਸਟਰੀ ਦੀ ਸਟਾਈਲ ਆਈਕਨ ਮੰਨੀ ਜਾਂਦੀ ਸੀ। ਉਸਨੇ ਬਾਲੀਵੁੱਡ ਵਿਚ ਬਤੌਰ ਅਭਿਨੇਤਰੀ 1960 ਵਿਚ ਡਾਇਰੈਕਟਰ ਆਰ. ਕੇ. ਨਾਇਰ ਦੀ ਆਈ ਫਿਲਮ 'ਲਵ ਇਨ ਸ਼ਿਮਲਾ' ਨਾਲ ਕਦਮ ਰੱਖਿਆ ਸੀ। ਫਿਲਮ ਦੇ ਸੈੱਟ 'ਤੇ ਉਸਨੂੰ ਡਾਇਰੈਕਟਰ ਨਾਲ ਪਿਆਰ ਹੋ ਗਿਆ ਅਤ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ।
ਸਾਧਨਾ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ। ਮੂੰਹ 'ਚ ਕੈਂਸਰ ਹੋਣ ਕਰਕੇ ਉਸਦੀ ਕਈ ਵਾਰ ਸਰਜਰੀ ਵੀ ਹੋਈ ਸੀ, ਜਿਸ ਕਰਕੇ ਉਸਦੇ ਮੂੰਹ ਦਾ ਆਕਾਰ ਕੁਝ ਬਦਲ ਗਿਆ ਸੀ।
ਮਰਹੂਮ ਸਾਧਨਾ ਦੇ ਅੰਤਿਮ ਸੰਸਕਾਰ 'ਚ ਪਹੁੰਚੀਆਂ ਬੀ ਟਾਊਨ ਦੀਆਂ ਕਈ ਹਸਤੀਆਂ (ਦੇਖੋ ਤਸਵੀਰਾਂ)
NEXT STORY