ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਆਉਣ ਵਾਲੀ ਫਿਲਮ 'ਕਾਲਾ ਹਿਰਨ' ਨੂੰ ਲੈ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਹੈ। ਸਲਮਾਨ ਖਾਨ ਦੀ ਲੀਗਲ ਟੀਮ ਨੇ ਫਿਲਮ ਦੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਅਤੇ ਸੋਸ਼ਲ ਮੀਡੀਆ ਤੋਂ ਇਸ ਦੇ ਪੋਸਟਰਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀ ਮਾਂ ਨਾਲ ਕੇਅਰਟੇਕਰ ਕਰ ਗਈ 'ਕਾਂਡ' ! 25 ਲੱਖ 'ਤੇ ਕੀਤਾ ਹੱਥ ਸਾਫ਼

ਸਲਮਾਨ ਖਾਨ ਵੱਲੋਂ ਲਾਅ ਫਰਮ 'DSK ਲੀਗਲ' ਨੇ ਇਹ ਨੋਟਿਸ ਕਾਸਟਿੰਡ ਡਾਇਰੈਕਟਰ ਅਤੇ ਫਿਲਮ ਦੇ ਮੇਕਰਸ ਨੂੰ ਭੇਜਿਆ ਹੈ। ਨੋਟਿਸ ਮੁਤਾਬਕ ਫਿਲਮ ਮੇਕਰਸ ਨੇ ਸਲਮਾਨ ਖਾਨ ਦੇ ਨਾਮ, ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਦੀ ਵਰਤੋਂ ਕਰਨ ਲਈ ਕੋਈ ਅਧਿਕਾਰਤ ਇਜਾਜ਼ਤ ਨਹੀਂ ਲਈ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਫਿਲਮ ਸਲਮਾਨ ਖਾਨ ਦੇ ਅਕਸ ਨੂੰ ਖਰਾਬ ਕਰ ਸਕਦੀ ਹੈ। ਕਿਉਂਕਿ ਕਾਲਾ ਹਿਰਨ ਸ਼ਿਕਾਰ ਮਾਮਲਾ ਅਜੇ ਵੀ ਰਾਜਸਥਾਨ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ, ਇਸ ਲਈ ਇਸ ਵਿਸ਼ੇ 'ਤੇ ਫਿਲਮ ਬਣਾਉਣਾ ਨਿਆਂ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਦੇ ਬਰਾਬਰ ਹੈ। ਲੀਗਲ ਟੀਮ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫਿਲਮ ਦੀ ਰਿਲੀਜ਼ ਨਾ ਰੋਕੀ ਗਈ ਅਤੇ ਇਸ ਦੇ ਪੋਸਟਰ ਨਾ ਹਟਾਏ ਗਏ, ਤਾਂ ਉਹ ਸਖ਼ਤ ਅਦਾਲਤੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: ਡਾਇਰੈਕਟਰ ਦੇ 'ਕੱਟ' ਕਹਿਣ ਦੇ ਬਾਵਜੂਦ ਇੰਟੀਮੇਟ ਸੀਨ ਦਿੰਦੀ ਰਹੀ ਮਸ਼ਹੂਰ ਅਦਾਕਾਰਾ; ਬਾਅਦ 'ਚ ਹੋਈ ਸ਼ਰਮਿੰਦਾ
ਦੱਸ ਦੇਈਏ ਕਿ ਫਿਲਮ ਦੇ ਨਿਰਮਾਤਾ ਅਮਿਤ ਜਾਨੀ ਨੇ ਹਾਲ ਹੀ ਵਿੱਚ ਇਸ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 1998 ਵਿੱਚ ਜੋਧਪੁਰ ਦੇ ਕਾਕਾਨੀ ਪਿੰਡ ਵਿੱਚ ਹੋਏ ਕਾਲਾ ਹਿਰਨ ਸ਼ਿਕਾਰ ਹਾਦਸੇ, ਸਲਮਾਨ ਖਾਨ ਦੀ ਗ੍ਰਿਫਤਾਰੀ, ਕੋਰਟ ਰੂਮ ਡਰਾਮੇ ਅਤੇ ਇਸ ਮਾਮਲੇ ਨੂੰ ਲੈ ਕੇ ਸਲਮਾਨ ਖਾਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਚਕਾਰ ਚੱਲ ਰਹੇ ਵਿਵਾਦ ਨੂੰ ਸਿਨੇਮਾ ਦੇ ਰੂਪ ਵਿੱਚ ਪੇਸ਼ ਕਰੇਗੀ। ਇਸ ਫਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਸੰਭਲ ਅਤੇ ਮੁਰਾਦਾਬਾਦ ਵਰਗੇ ਸ਼ਹਿਰਾਂ ਵਿੱਚ ਕੀਤੀ ਗਈ ਹੈ ਅਤੇ ਫਿਲਮ ਦਾ ਟੀਜ਼ਰ 20 ਜੂਨ ਨੂੰ ਰਿਲੀਜ਼ ਹੋਣਾ ਤੈਅ ਹੋਇਆ ਹੈ।
ਇਹ ਵੀ ਪੜ੍ਹੋ: ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ ਮੁਸ਼ਕਲ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀ ਮਾਂ ਨਾਲ ਕੇਅਰਟੇਕਰ ਕਰ ਗਈ 'ਕਾਂਡ' ! 25 ਲੱਖ 'ਤੇ ਕੀਤਾ ਹੱਥ ਸਾਫ਼
NEXT STORY