ਮੁੰਬਈ (ਏਜੰਸੀ)- ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ "ਕਾਕਟੇਲ 2" ਨੇ ਆਪਣੇ ਪਹਿਲੇ ਦਿਨ ਦੁਨੀਆ ਭਰ ਵਿੱਚ ਬਾਕਸ ਆਫਿਸ 'ਤੇ 24 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਪ੍ਰੋਡਕਸ਼ਨ ਬੈਨਰ ਮੈਡੌਕ ਫਿਲਮਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਫਿਲਮ ਦੇ ਪਹਿਲੇ ਦਿਨ ਦੇ ਬਾਕਸ ਆਫਿਸ ਅੰਕੜੇ ਸਾਂਝੇ ਕੀਤੇ। ਬੈਨਰ ਦੁਆਰਾ ਜਾਰੀ ਕੀਤੇ ਗਏ ਪੋਸਟਰ ਦੇ ਅਨੁਸਾਰ, ਫਿਲਮ ਨੇ ਭਾਰਤ ਵਿੱਚ 16.64 ਕਰੋੜ ਰੁਪਏ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ 7.36 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਦੁਨੀਆ ਭਰ ਵਿਚ ਫਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ 24 ਕਰੋੜ ਰੁਪਏ ਹੋ ਗਿਆ।
ਹੋਮੀ ਅਦਜਾਨੀਆ ਦੁਆਰਾ ਨਿਰਦੇਸ਼ਤ, "ਕਾਕਟੇਲ 2" ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਹ ਫਿਲਮ 2012 ਦੀ ਹਿੱਟ ਫਿਲਮ "ਕਾਕਟੇਲ" ਦਾ ਸੀਕਵਲ ਹੈ, ਜਿਸ ਵਿੱਚ ਸੈਫ ਅਲੀ ਖਾਨ, ਦੀਪਿਕਾ ਪਾਦੂਕੋਣ ਅਤੇ ਡਾਇਨਾ ਪੈਂਟੀ ਨੇ ਅਭਿਨੈ ਕੀਤਾ ਸੀ, ਪਰ ਇਸ ਵਾਰ ਕਹਾਣੀ ਅਤੇ ਕਿਰਦਾਰ ਨਵੇਂ ਹਨ। ਇਹ ਫਿਲਮ ਕੁਨਾਲ (ਸ਼ਾਹਿਦ), ਦੀਆ (ਰਸ਼ਮਿਕਾ) ਅਤੇ ਐਲੀ (ਕ੍ਰਿਤੀ) ਵਿਚਾਲੇ ਉਲਝੇ ਲਵ ਟ੍ਰੈਂਗਲ ਦੇ ਆਲੇ-ਦੁਆਲੇ ਘੁੰਮਦੀ ਹੈ।
ਕਹਾਣੀ ਕੁਨਾਲ ਅਤੇ ਦੀਆ ਨਾਂ ਦੇ ਕਪਲ ਦੀ ਹੈ, ਜਿਨ੍ਹਾਂ ਰਿਸ਼ਤੇ ਦੀ ਪ੍ਰੀਖਿਆ ਉਦੋਂ ਹੁੰਦੀ ਹੈ, ਜਦੋਂ ਐਲੀ ਨਾਂ ਦੀ ਇਕ ਕੁੜੀ ਉਨ੍ਹਾਂ ਦੀ ਜ਼ਿੰਦਗੀ ਵਿਚ ਆਉਂਦੀ ਹੈ। "ਕਾਕਟੇਲ 2" ਦਿਨੇਸ਼ ਵਿਜਾਨ, ਲਵ ਰੰਜਨ, ਪ੍ਰਮਿਤਾ ਆਰ ਵਿਜਾਨ ਅਤੇ ਅੰਕੁਰ ਗਰਗ ਦੁਆਰਾ ਨਿਰਮਿਤ ਹੈ।
ਵੈੱਬ ਸੀਰੀਜ਼ 'First Copy' ਦਾ ਇਕ ਸਾਲ ਪੂਰਾ, ਮੁਨੱਵਰ ਫਾਰੂਕੀ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ
NEXT STORY