ਬਿਜ਼ਨੈੱਸ ਡੈਸਕ - ਦਿੱਲੀ ਦੇ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਦੀ ਰੀਅਲ ਅਸਟੇਟ ਮਾਰਕੀਟ ਨੇ ਇਕ ਵਾਰ ਫਿਰ ਪੂਰੇ ਦੇਸ਼ ਨੂੰ ਹੈਰਾਨ ਕੀਤਾ ਹੈ। ਦੇਸ਼ ਦੀ ਮਹਾਰਥੀ ਰੀਅਲ ਅਸਟੇਟ ਕੰਪਨੀ ਡੀ. ਐੱਲ. ਐੱਫ. ਨੇ ਗੁਰੂਗ੍ਰਾਮ ’ਚ ਆਪਣੇ ਇਕ ਸੁਪਰ-ਲਗਜ਼ਰੀ ਪ੍ਰਾਜੈਕਟ ’ਚ ਇਕ ਪੈਂਟਹਾਊਸ ਰਿਕਾਰਡਤੋੜ 271 ਕਰੋੜ ਰੁਪਏ ’ਚ ਵੇਚਿਆ ਹੈ।
ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਸੌਦਾ ਪ੍ਰਤੀ ਵਰਗ ਫੁੱਟ ਰੇਟ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ ’ਚੋਂ ਇਕ ਹੈ। ਇਹ ਪੈਂਟਹਾਊਸ ਗੁਰੂਗ੍ਰਾਮ ਦੇ ਡੀ. ਐੱਲ. ਐੱਫ. ਫੇਜ਼ 5 ’ਚ ‘ਦਿ ਡਹਲੀਆਸ’ ’ਚ ਹੈ। ਇਸ ਪ੍ਰਾਜੈਕਟ ’ਚ 420 ਸੁਪਰ-ਲਗਜ਼ਰੀ ਅਪਾਰਟਮੈਂਟ ਅਤੇ ਪੈਂਟਹਾਊਸ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਹਸਪਤਾਲ 'ਚ ਦਾਖ਼ਲ ਹੋਏ Sonu Nigam, ਹਾਲਤ ਦੇਖ ਭਾਵੁਕ ਹੋਏ ਪ੍ਰਸ਼ੰਸਕ(Video)
ਸੂਤਰਾਂ ਅਨੁਸਾਰ, ਡੀ. ਐੱਲ. ਐੱਫ. ਦੇ ਇਸ ਮਹਿੰਗੇ ਪੈਂਟਹਾਊਸ ਨੂੰ ਜਾਣੇ-ਪਛਾਣੇ ਉਦਯੋਗਪਤੀ ਮਾਨਵ ਸਰਦਾਨਾ ਨੇ ਖਰੀਦਿਆ ਹੈ। ਸਰਦਾਨਾ ਆਟੋ ਕੰਪੋਨੈਂਟ ਸੈਕਟਰ ਦੀ ਪ੍ਰਮੁੱਖ ਕੰਪਨੀ ਇੰਪੀਰੀਅਲ ਆਟੋ ਨਾਲ ਜੁੜੇ ਹਨ। ਇਸ ਪੈਂਟਹਾਊਸ ਦਾ ਸੁਪਰ ਏਰੀਆ 17,200 ਵਰਗ ਫੁੱਟ ਹੈ। ਸੁਪਰ ਏਰੀਆ ਦੇ ਹਿਸਾਬ ਨਾਲ ਰੇਟ 1.58 ਲੱਖ ਰੁਪਏ ਪ੍ਰਤੀ ਵਰਗ ਫੁੱਟ ਬੈਠਦਾ ਹੈ। ਇਸ ਦਾ ਕਾਰਪੇਟ ਏਰੀਆ 10,500 ਵਰਗ ਫੁੱਟ ਅਤੇ ਕਾਰਪੇਟ ਏਰੀਆ ਦੇ ਆਧਾਰ ’ਤੇ ਇਸ ਦੀ ਕੀਮਤ ਲੱਗਭਗ 2.6 ਲੱਖ ਰੁਪਏ ਪ੍ਰਤੀ ਵਰਗ ਫੁੱਟ ਬਣਦੀ ਹੈ। ਹਾਲਾਂਕਿ, ਇਸ ਡੀਲ ’ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਡੀ. ਐੱਲ. ਐੱਫ. ਨੇ ਮਨ੍ਹਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
100 ਕਰੋੜ ਤੋਂ ਸ਼ੁਰੂ ਹੁੰਦੀ ਹੈ ਅਪਾਰਟਮੈਂਟ ਦੀ ਕੀਮਤ
ਦਿ ਡਹਲੀਆਸ ਪ੍ਰਾਜੈਕਟ ’ਚ ਇਕ ਸਾਧਾਰਨ ਅਪਾਰਟਮੈਂਟ ਦੀ ਕੀਮਤ ਵੀ 100 ਕਰੋੜ ਤੋਂ 170 ਕਰੋੜ ਰੁਪਏ ਦੇ ਵਿਚਾਲੇ ਰੱਖੀ ਗਈ ਹੈ, ਜਦਕਿ ਪੈਂਟਹਾਊਸ ਦੀ ਕੀਮਤ ਇਸ ਤੋਂ ਵੀ ਕਿਤੇ ਜ਼ਿਆਦਾ ਹੈ। ਡੀ. ਐੱਲ. ਐੱਫ. ਨੂੰ ਇਸ ਸਿੰਗਲ ਪ੍ਰਾਜੈਕਟ ਤੋਂ ਹੀ 40,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲਣ ਦੀ ਉਮੀਦ ਹੈ। ਲਾਂਚਿੰਗ ਦੇ ਬਾਅਦ ਤੋਂ ਹੁਣ ਤੱਕ ਇਸ ਦੀਆਂ 65 ਫੀਸਦੀ ਤੋਂ ਜ਼ਿਆਦਾ ਇਕਾਈਆਂ ਵਿਕ ਵੀ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
"ਤੁਰੰਤ ਹੱਲ ਹੋਣਾ ਚਾਹੀਦੈ", ਝਾਰਖੰਡ 'ਚ ਵਿਦਿਆਰਥੀਆਂ 'ਤੇ ਹੋਏ ਐਕਸ਼ਨ ਖ਼ਿਲਾਫ਼ ਬੋਲੇ ਰਾਹੁਲ ਗਾਂਧੀ
NEXT STORY