ਐਂਟਰਟੇਨਮੈਂਟ ਡੈਸਕ– ਸ਼ਹਿਨਾਜ਼ ਗਿੱਲ ਬਾਲੀਵੁੱਡ ’ਚ ਵੀ ਆਪਣਾ ਚੰਗਾ ਨਾਂ ਬਣਾ ਰਹੀ ਹੈ। ਸਲਮਾਨ ਖ਼ਾਨ ਨਾਲ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਨਜ਼ਰ ਆਉਣ ਤੋਂ ਬਾਅਦ ਉਸ ਕੋਲ ਬੈਕ ਟੂ ਬੈਕ ਫ਼ਿਲਮਾਂ ਹਨ।
ਇਸ ਦੇ ਨਾਲ ਹੀ ਸ਼ਹਿਨਾਜ਼ ਐਡਸ ’ਚ ਵੀ ਅਕਸਰ ਦਿਖਾਈ ਦਿੰਦੀ ਰਹਿੰਦੀ ਹੈ। ਉਥੇ ਉਸ ਦੇ ਭਰਾ ਸ਼ਹਿਬਾਜ਼ ਬਦੇਸ਼ਾ ਦੀ ਗੱਲ ਕਰੀਏ ਤਾਂ ਉਹ ਮਿਊਜ਼ਿਕ ਵੀਡੀਓਜ਼ ਰਾਹੀਂ ਆਪਣਾ ਗਾਇਕੀ ਟੈਲੰਟ ਦਿਖਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ
ਕੁਝ ਘੰਟੇ ਪਹਿਲਾਂ ਸ਼ਹਿਬਾਜ਼ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੂੰ ਨਵੀਂ ‘ਮਰਸਿਡੀਜ਼ ਈ ਕਲਾਸ’ ਕਾਰ ਦੀ ਡਿਲਿਵਰੀ ਲੈਂਦੇ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਸ਼ਹਿਬਾਜ਼ ਨੇ ਆਪਣੀ ਭੈਣ ਸ਼ਹਿਨਾਜ਼ ਗਿੱਲ ਦਾ ਧੰਨਵਾਦ ਕੀਤਾ ਹੈ, ਨਾਲ ਹੀ ਵੀਡੀਓ ਦੀ ਬੈਕਗਰਾਊਂਡ ’ਚ ਸਿੱਧੂ ਮੂਸੇ ਵਾਲਾ ਤੇ ਸ਼ੂਟਰ ਕਾਹਲੋਂ ਦਾ ਗੀਤ ਵੀ ਸੁਣਾਈ ਦੇ ਰਿਹਾ ਹੈ।
ਸ਼ਹਿਬਾਜ਼ ਨੇ ਕੈਪਸ਼ਨ ’ਚ ਲਿਖਿਆ, ‘‘Thank u sister ❤️ for new wheels @shehnaazgill’’
ਦੱਸ ਦੇਈਏ ਕਿ ਸ਼ਹਿਨਾਜ਼ ਵਲੋਂ ਆਪਣੇ ਭਰਾ ਸ਼ਹਿਬਾਜ਼ ਨੂੰ ਗਿਫ਼ਟ ਕੀਤੀ ਗਈ ਮਰਸਿਡੀਜ਼ ਈ ਕਲਾਸ ਕਾਰ ਦੀ ਕੀਮਤ ਭਾਰਤ ’ਚ 75 ਲੱਖ ਤੋਂ ਲੈ ਕੇ 88 ਲੱਖ ਰੁਪਏ ਤਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਫਿਊਚਰਿਸਟਿਕ ਗੀਤ ‘ਐਡਮਾਇਰਿੰਗ ਯੂ’ ਰਿਲੀਜ਼ (ਵੀਡੀਓ)
NEXT STORY